ਕੋਰੋਨਾ ਵਿਰੁੱਧ ਲੜਾਈ ਲਈ ਜ਼ੁਕਰਬਰਗ ਤੇ ਉਹਨਾਂ ਦੀ ਪਤਨੀ ਦੇਣਗੇ 250 ਲੱਖ ਡਾਲਰ

03/29/2020 5:07:30 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਵਿਰੁੱਧ ਜੰਗ ਵਿਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਚੈਨ ਅੱਗੇ ਆਏ ਹਨ। ਇਹਨਾਂ ਦੋਹਾਂ ਨੇ ਫੈਸਲਾ ਕੀਤਾ ਹੈ ਕਿ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਨਾਲ ਮਿਲ ਕੇ ਦੋਵੇਂ ਪਤੀ-ਪਤਨੀ 250 ਲੱਖ ਅਮਰੀਕੀ ਡਾਲਰ ਦਾਨ ਕਰਨਗੇ ਤਾਂ ਜੋ ਕੋਰੋਨਾਵਾਇਰਸ ਨਾਲ ਜੂਝਦੇ ਲੋਕਾਂ ਨੂੰ ਮਦਦ ਮਿਲ ਸਕੇ। ਇੱਥੇ ਦੱਸ ਦਈਏ ਕਿ ਮਾਰਕ ਅਤੇ ਪ੍ਰਿਸਿਲਾ ਦੀ ਸੰਸਥਾ ਦਾ ਨਾਮ 'ਚੈਨ ਜ਼ੁਕਰਬਰਗ ਇਨੀਸ਼ੀਏਟਿਵ' (ਸੀਜੈੱਡ.ਆਈ.) ਹੈ ਜੋ ਮਦਦ ਲਈ ਅੱਗੇ ਆਈ ਹੈ। ਇਸ ਫੰਡ ਦੀ ਵਰਤੋਂ ਕੋਵਿਡ-19 ਦੇ ਸੰਭਾਵਿਤ ਇਲਾਜ 'ਤੇ ਖਰਚ ਕੀਤੀ ਜਾਵੇਗੀ।

ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਨੇ ਇਕ ਬਿਆਨ ਵਿਚ ਕਿਹਾ,''ਮੈਨੂੰ ਗੇਟਸ ਫਾਊਂਡੇਸ਼ਨ ਦੇ ਨਾਲ ਜੁੜਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ ਤਾਂ ਜੋ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਮਿਲ ਸਕੇ।'' ਪ੍ਰਿਸਿਲਾ ਨੇ ਕਿਹਾ ਕਿ ਉਹਨਾਂ ਦਾ ਧਿਆਨ ਇਸ 'ਤੇ ਜ਼ਿਆਦਾ ਹੈ ਕਿ ਕਿਸੇ ਅਜਿਹੇ ਗਰੁੱਪ ਨੂੰ ਫੰਡ ਦਿੱਤਾ ਜਾਵੇ ਜੋ ਉਹਨਾਂ ਦਵਾਈਆਂ 'ਤੇ ਕੰਮ ਕਰੇ ਜਿਸ ਦਾ ਕੋਰੋਨਾਵਾਇਰਸ 'ਤੇ ਅਸਰ ਹੋਵੇ। ਜ਼ੁਕਰਬਰਗ ਨੇ ਕਿਹਾ ਕਿ ਕਿਸੇ ਇਕ ਹੀ ਦਵਾਈ 'ਤੇ ਕੰਮ ਹੋ ਸਕਦਾ ਹੈ ਜੋ ਕਈ ਬੀਮਾਰੀਆਂ ਦੇ ਵਿਰੁੱਧ ਕੰਮ ਕਰ ਸਕੇ। ਉਹਨਾਂ ਨੇ ਕਿਹਾ,''ਜਿਹੜੀਆਂ ਦਵਾਈਆਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ ਉਹਨਾਂ ਨੂੰ ਲੈ ਸਕਦੇ ਹਾਂ। ਇਹਨਾਂ ਦਵਾਈਆਂ ਦਾ ਇਹ ਵੀ ਅਸਰ ਦੇਖਣਾ ਹੋਵੇਗਾ ਕੀ ਇਹ ਕੋਰੋਨਾਵਾਇਰਸ ਰੋਕਣ ਵਿਚ ਕਾਰਗਰ ਹਨ। ਇਸ ਦੇ ਨਾਲ ਹੀ ਇਹ ਦੇਖਣਾ ਹੋਵੇਗਾ ਕੀ ਘੱਟ ਨੁਕਸਾਨ ਪਹੁੰਚਾਉਂਦੇ ਹੋਏ ਇਹ ਦਵਾਈਆਂ ਕੋਰੋਨਾ ਦੇ ਲੱਛਣ ਘੱਟ ਕਰਦੀਆਂ ਹਨ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਬੇਟੇ ਨੂੰ ਗਲੇ ਨਾ ਲਗਾ ਪਾਉਣ ਕਾਰਨ ਫੁੱਟ-ਫੁੱਟ ਕੇ ਰੋਇਆ ਡਾਕਟਰ (ਵੀਡੀਓ)

ਗੌਰਤਲਬ ਹੈ ਕਿ ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਦੀ ਸੰਸਥਾ ਚੈਨ ਜ਼ੁਕਰਬਰਗ ਇਨੀਸ਼ੀਏਟਿਵ ਬਿਲ ਗੇਟਸ ਫਾਊਂਡੇਸ਼ਨ ਦੇ ਨਾਲ ਮਿਲਕੇ ਬੀਮਾਰੀਆਂ ਨਾਲ ਲੜਨ ਲਈ ਦਾਨ ਦੀ ਰਾਸ਼ੀ ਜਾਰੀ ਕਰਦੀ ਰਹੀ ਹੈ। ਸੰਸਥਾ ਦੀ ਸਥਾਪਨਾ ਸਾਲ 2015 ਵਿਚ ਕੀਤੀ ਗਈ ਸੀ। ਸੰਸਥਾ ਨੇ ਦਾਨ ਲਈ ਜਿਹੜੀ ਰਾਸ਼ੀ ਦਾ ਐਲਾਨ ਕੀਤਾ ਹੈ ਉਹ ਗੇਟਸ ਫਾਊਂਡੇਸ਼ਨ ਦੇ ਬਾਅਦ ਦੂਜੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਕੋਵਿਡ-19 ਦੇ ਵਿਰੁੱਧ ਲੜਨ ਲਈ ਥੇਰੇਪਿਊਟਿਕ ਐਸਲੇਟਰ ਦਾ ਐਲਾਨ ਕੀਤਾ ਹੈ। ਗੇਟਸ ਦੇ ਇਸ ਕਦਮ ਦੀ ਮਾਸਟਰਕਾਰਡ ਅਤੇ ਕਈ ਚੈਰਿਟੀ ਸੰਸਥਾਵਾਂ ਨੇ ਤਾਰੀਫ ਕੀਤੀ ਹੈ। ਇਸ ਕਦਮ ਦੇ ਤਹਿਤ 125 ਮਿਲੀਅਨ ਡਾਲਰ ਦੀ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ।ਫਾਊਂਡੇਸ਼ਨ ਦੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਕੋਵਿਡ-19 ਦਾ ਇਲਾਜ ਲੱਭਿਆ ਜਾਵੇ ਤਾਂ ਜੋ ਇਨਫੈਕਟਿਡ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ।


ਪੜ੍ਹੋ ਇਹ ਅਹਿਮ ਖਬਰ- ਟਰੂਡੋ ਦੀ ਪਤਨੀ ਨੇ ਕੋਵਿਡ-19 ਨੂੰ ਹਰਾਇਆ, ਹੋਈ ਬਿਲਕੁੱਲ ਠੀਕ


Vandana

Content Editor

Related News