ਭਾਰਤੀ ਸੌਫਟਵੇਅਰ ਪੇਸ਼ੇਵਰਾਂ ਦੇ ਦਲ ਨੇ ਜਿੱਤਿਆ IBM ਦਾ 5000 ਡਾਲਰ ਦਾ ਇਨਾਮ

10/14/2019 4:16:58 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ ਉਪ ਮਹਾਦੀਪ ਵਿਚ ਆਉਣ ਵਾਲੇ ਵਿਆਪਕ ਹੜ੍ਹ ਨੂੰ ਰੋਕਣ ਦੇ ਸੰਭਾਵਿਤ ਉਪਾਅ ਲੱਭਣ ਵਾਲੇ ਭਾਰਤੀ ਸੌਫਟਵੇਅਰ ਪੇਸ਼ੇਵਰਾਂ ਦੇ ਇਕ ਦਲ ਨੂੰ ਆਈ.ਬੀ.ਐੱਮ. ਨੇ 5000 ਡਾਲਰ ਨਾਲ ਸਨਮਾਨਿਤ ਕੀਤਾ ਹੈ। ਏਸ਼ੀਆ ਪ੍ਰਸ਼ਾਂਤ ਖੇਤਰ ਲਈ 'ਆਈ.ਬੀ.ਐੱਮ. ਐਂਡ ਡੇਵਿਡ ਕਲਾਰਕ ਕੌਜ਼ ਫਾਊਂਡੇਸ਼ਨ' ਦੇ 'ਕਾਲ ਫੌਰ ਕੋਡ 2019' ਪੁਰਸਕਾਰ ਦਾ ਐਲਾਨ ਸ਼ਨੀਵਾਰ ਨੂੰ ਇੱਥੇ ਕੀਤਾ ਗਿਆ। ਇਸ ਦਲ ਵਿਚ ਪੁਣੇ ਦੇ ਕੌਂਗਨੀਜ਼ੈਂਟ ਦੇ ਸਾਫਟਵੇਅਰ ਪੇਸ਼ੇਵਰ ਹਨ, ਜਿਨ੍ਹਾਂ ਵਿਚ ਸਿਦਮਾ ਤਿਗਾੜੀ, ਗਣੇਸ਼ ਕਦਮ, ਸੰਗੀਤਾ ਨਾਇਰ ਅਤੇ ਸ਼੍ਰੇਅਸ ਕੁਲਕਰਨੀ ਹਨ।

ਆਈ.ਬੀ.ਐੱਮ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸਰੋਵਰਾਂ, ਪੁਲਾਂ ਆਦਿ 'ਤੇ ਲਗਾਤਾਰ ਨਜ਼ਰ ਰੱਖ ਕੇ ਅਤੇ ਮੌਸਮ ਦੀ ਜਾਣਕਾਰੀ ਦੇ ਆਧਾਰ 'ਤੇ ਪ੍ਰਾਜੈਕਟ ਪੂਰਬ ਸੂਚਕ ਡਾਟਾ ਸਟੋਰ ਕਰ ਸਕਦਾ ਹੈ। ਇਸ ਦੀ ਮਦਦ ਨਾਲ ਉਹ ਹੜ੍ਹ ਦਾ ਅਨੁਮਾਨ ਲਗਾਉਣ ਵਾਲਾ ਡਾਟਾ ਤਿਆਰ ਕਰ ਸਕਦੇ ਹਨ। ਇਸ ਡਾਟਾ ਦੀ ਵਰਤੋਂ ਸਰਕਾਰੀ ਏਜੰਸੀਆਂ, ਆਫਤ ਪ੍ਰਬੰਧਨ ਦਲ ਕਰ ਸਕਦੇ ਹਨ। ਲਗਾਤਾਰ ਨਵੇਂ ਹੋਣ ਵਾਲੇ ਅਤੇ ਆਸਾਨੀ ਨਾਲ ਉਪਲਬਧ ਡਾਟਾ ਹੜ੍ਹ ਨੂੰ ਰੋਕਣ ਵਿਚ ਸਹਾਇਕ ਹੋ ਸਕਦੇ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਰੋਕਿਆ ਜਾ ਸਕਦਾ ਹੈ। 

ਪੂਰਬ ਸੂਚਕ ਪ੍ਰਾਜੈਕਟ ਦੇ ਟੀਮ ਲੀਡਰ ਤਿਗਾੜੀ ਨੇ ਪੀ.ਟੀ.ਆਈ. ਨੂੰ ਦੱਸਿਆ,''ਜਦੋਂ ਅਸੀਂ ਆਈ.ਬੀ.ਐੱਮ. ਕਾਲ ਫੌਰ ਕੋਡ ਲਈ ਤਿਆਰੀ ਸ਼ੁਰੂ ਕੀਤੀ ਸੀ ਤਾਂ ਸਭ ਤੋ ਪਹਿਲਾਂ ਕੁਦਰਤੀ ਮੁਸੀਬਤਾਂ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦਾ ਭਾਰਤੀ ਉਪ ਮਹਾਦੀਪ 'ਤੇ ਬਹੁਤ ਅਸਰ ਪੈਂਦਾ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਮਹਿਸੂਸ ਕੀਤਾ ਕਿ ਇਨ੍ਹਾਂ ਵਿਚ ਹੜ੍ਹ ਇਕ ਮੁੱਦਾ ਹੈ, ਇਕ ਅਜਿਹਾ ਮੁੱਦਾ ਜਿਸ ਵਿਚ ਪ੍ਰਭਾਵੀ ਪ੍ਰਬੰਧਨ ਦੀ ਕਮੀ ਹੈ ਅਤੇ ਇਸ ਵਿਚ ਅਨੁਮਾਨ ਅਤੇ ਗੰਭੀਰਤਾ ਨੂੰ ਘੱਟ ਕਰਨ ਲਈ ਕੋਸ਼ਿਸ਼ ਕਰਨ ਦੀ ਸਖਤ ਲੋੜ ਹੈ।'' ਕਾਲ ਫੌਰ ਕੋਡ 2019 ਏਸ਼ੀਆ ਪ੍ਰਸ਼ਾਂਤ ਵਿਚ ਖੇਤਰ ਤੋਂ 15 ਦੇਸ਼ ਸ਼ਾਮਲ ਹੋਏ। ਅਮਰੀਕਾ ਦੇ ਬਾਅਦ ਦੁਨੀਆ ਵਿਚ ਸਭ ਤੋਂ ਵੱਧ ਗਿਣਤੀ ਵਿਚ ਡਿਵੈਲਪਰ ਭਾਰਤ ਵਿਚ ਹਨ।


Vandana

Content Editor

Related News