ਅਮਰੀਕਾ : ਠੱਗੀ ਮਾਮਲੇ ''ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ

Thursday, Sep 05, 2019 - 03:36 PM (IST)

ਅਮਰੀਕਾ : ਠੱਗੀ ਮਾਮਲੇ ''ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਅਦਾਲਤ ਨੇ ਮਕਾਨ ਖਰੀਦਦਾਰਾਂ ਨਾਲ 6 ਲੱਖ ਡਾਲਰ ਦੀ ਠੱਗੀ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਨੂੰ 6 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਹਿਲਾ ਨੇ ਵਿਭਿੰਨ ਖਰੀਦਦਾਰਾਂ ਨੂੰ ਮਕਾਨ ਵੇਚਣ ਦਾ ਵਾਅਦਾ ਕਰ ਕੇ ਉਨ੍ਹਾਂ ਕੋਲੋਂ ਕਰੀਬ 6 ਲੱਖ ਡਾਲਰ ਦੀ ਰਾਸ਼ੀ ਲਈ। 

ਮਹਿਲਾ ਨੇ ਉਕਤ ਰਾਸ਼ੀ ਨੂੰ ਛੁੱਟੀਆਂ ਮਨਾਉਣ, ਜੂਆ ਖੇਡਣ ਅਤੇ ਹੋਰ ਚੀਜ਼ਾਂ 'ਤੇ ਖਰਚ ਕਰ ਦਿੱਤਾ। ਨਿਊਯਾਰਕ ਵਿਚ ਕਵੀਂਸ ਦੀ ਰਹਿਣ ਵਾਲੀ ਰੇਸ਼ਮੀ ਮਹਾਰਾਜ (53) ਨੂੰ ਪਿਛਲੇ ਮਹੀਨੇ ਚੋਰੀ ਅਤੇ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ। ਉਸ ਨੂੰ 2 ਤੋਂ 6 ਸਾਲ ਕੈਦ ਦੀ ਸਜ਼ਾ ਸੁਣਾਈ 
ਗਈ ਹੈ।


author

Vandana

Content Editor

Related News