ਅਮਰੀਕਾ ''ਚ ਹੋਵੇਗਾ ਅਗਲਾ ਜੀ-7 ਸੰਮੇਲਨ, ਟਰੰਪ ਕਰਨਗੇ ਮੇਜ਼ਬਾਨੀ

10/18/2019 4:27:01 PM

ਵਾਸ਼ਿੰਗਟਨ (ਬਿਊਰੋ)— ਅਗਲੇ ਸਾਲ ਮਤਲਬ 2020 ਵਿਚ ਜੂਨ ਵਿਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ। ਅਗਲੇ ਸਾਲ 10 ਤੋਂ 12 ਜੂਨ ਤੱਕ ਹੋਣ ਵਾਲਾ ਇਹ ਸੰਮੇਲਨ ਟਰੰਪ ਦੇ ਗੋਲਫ ਰਿਜੋਰਟ ਵਿਚ ਹੋਵੇਗਾ। ਵ੍ਹਾਈਟ ਹਾਊਸ ਵੱਲੋਂ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਿਕ ਮੁਲਵੇਨੀ ਮੁਤਾਬਕ ਸਿਖਰ ਸੰਮੇਲਨ ਦੇ ਏਜੰਡੇ ਵਿਚ ਜਲਵਾਯੂ ਤਬਦੀਲੀ ਦਾ ਮੁੱਦਾ ਨਹੀਂ ਹੋਵੇਗਾ।

ਉਨ੍ਹਾਂ ਨੇ ਦੱਸਿਆ,''ਟਰੰਪ ਨੂੰ ਕਾਫੀ ਸਮਾਂ ਪਹਿਲਾਂ ਇਹ ਆਈਡੀਆ ਆਇਆ ਸੀ।'' ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਜੀ-7 ਸਿਖਰ ਸੰਮੇਲਨ ਲਈ ਇਹ ਜਗ੍ਹਾ ਬੈਸਟ ਹੈ। ਮੁਲਵੇਨੀ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਰੂਸ ਨੂੰ ਵੀ ਸੱਦਿਆ ਜਾ ਸਕਦਾ ਹੈ। ਰੂਸ ਨੂੰ ਸਾਲ 2014 ਵਿਚ ਜੀ-8 ਵਿਚੋਂ ਕੱਢ ਦਿੱਤਾ ਗਿਆ ਸੀ। ਅਜਿਹਾ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਅਤੇ ਇਸ ਨੂੰ ਰੂਸ ਤੋਂ ਵੱਖਰਾ ਕਰਨ ਕਾਰਨ ਕੀਤਾ ਗਿਆ ਸੀ। 

ਅਮਰੀਕਾ ਦੇ ਫਲੋਰੀਡਾ ਸਥਿਤ ਰਿਜੋਰਟ 'ਟਰੰਪ ਨੈਸ਼ਨਲ ਡੋਰਲ' ਦੇ ਬਾਰੇ ਵਿਚ ਦੱਸਿਆ ਜਾਂਦਾ ਹੈ ਕਿ ਇਸ ਤੋਂ ਟਰੰਪ ਨੂੰ ਕਿਸੇ ਵੀ ਹੋਰ ਹੋਟਲ ਜਾਂ ਗੋਲਫ ਕਲੱਬ ਦੀ ਤੁਲਨਾ ਵਿਚ ਜ਼ਿਆਦਾ ਮਾਲੀਆ ਪ੍ਰਾਪਤ ਹੁੰਦਾ ਹੈ। ਭਾਵੇਂਕਿ ਪਿਛਲੇ ਕੁਝ ਸਾਲਾਂ ਵਿਚ ਇਸ ਵਿਚ ਗਿਰਾਵਟ ਆਈ ਹੈ। ਇਹ ਵਾਸ਼ਿੰਗਟਨ ਹਵਾਈ ਅੱਡੇ ਦੇ ਨੇੜੇ ਸਥਿਤ ਹੈ। ਜੀ-7 ਦੇਸ਼ਾਂ ਵਿਚ ਅਮਰੀਕਾ, ਫਰਾਂਸ, ਕੈਨੇਡਾ, ਬ੍ਰਿਟੇਨ, ਜਰਮਨੀ, ਜਾਪਾਨ ਅਤੇ ਇਟਲੀ ਸ਼ਾਮਲ ਹਨ। ਆਖਰੀ ਵਾਰੀ ਅਮਰੀਕਾ ਵਿਚ ਇਹ ਸੰਮੇਲਨ 2012 ਵਿਚ ਹੋਇਆ ਸੀ।


Vandana

Content Editor

Related News