ਸੱਤਾ ਜਾਣ ਮਗਰੋਂ ਵੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੀਆਂ ਇਹ ਸਹੂਲਤਾਂ

Thursday, Jan 21, 2021 - 05:13 PM (IST)

ਵਾਸ਼ਿੰਗਟਨ : ਬਾਈਡੇਨ ਨੇ 20 ਜਨਵਰੀ 2021 ਨੂੰ 46ਵੇਂ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਸੱਤਾ ਸੰਭਾਲ ਲਈ ਹੈ। ਚੀਫ਼ ਜਸਟਿਸ ਜਾਨ ਜੀ. ਰੌਬਰਟਸ ਜੂਨੀਅਰ ਨੇ ਬਾਈਡੇਨ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ। ਉਥੇ ਹੀ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਸਵਾਲ ਇਹ ਉਠਦਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਯਾਨੀ ਡੋਨਾਲਡ ਟਰੰਪ ਨੂੰ ਕੀ ਸਹੂਲਤਾਂ ਮਿਲਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ...

ਇਹ ਵੀ ਪੜ੍ਹੋ: ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ

ਦੱਸ ਦੇਈਏ ਕਿ ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਨੂੰ ਹਰ ਸਾਲ ਕਰੀਬ 2,20,000 ਡਾਲਰ ਪੈਨਸ਼ਨ ਅਤੇ ਯਾਤਰਾ ਦਾ ਖ਼ਰਚ ਮਿਲਦਾ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਨੂੰ ਆਪਣਾ ਦਫ਼ਤਰ, ਡਾਕ ਖ਼ਰਚਾ, ਏਜੰਸੀ ਦੀ ਇੰਟੇਲੀਜੈਂਸ ਬ੍ਰੀਫਿੰਗ ਵੀ ਮਿਲਦੀ ਹੈ ਪਰ ਸਾਬਕਾ ਰਾਸ਼ਟਰਪਤੀ ਇਨ੍ਹਾਂ ’ਚੋਂ ਕਈ ਸੁਵਿਧਾਵਾਂ ਤੋਂ ਵਾਂਝੇ ਵੀ ਰੱਖੇ ਜਾ ਸਕਦੇ ਹਨ ਜੇਕਰ ਉਹ ਮਹਾਂਦੋਸ਼ ਟਰਾਇਲ ਵਿਚ ਦੋਸ਼ੀ ਪਾਏ ਜਾਂਦੇ ਹਨ। ਦੱਸ ਦੇਈਏ ਕਿ ਟਰੰਪ ਨੇ ਰਾਸ਼ਟਰਪਤੀ ਨੂੰ ਹਰ ਸਾਲ ਮਿਲਣ ਵਾਲੀ 4,00,000 ਡਾਲਰ ਤਨਖ਼ਾਹ ਵੀ ਨਹੀਂ ਲਈ ਸੀ ਅਤੇ ਹੋ ਸਕਦਾ ਹੈ ਕਿ ਟਰੰਪ ਖ਼ੁਦ ਇਨ੍ਹਾਂ ਸੁਵਿਧਾਵਾਂ ਨੂੰ ਲੈਣ ਤੋਂ ਇਨਕਾਰ ਕਰ ਦੇਣ।

ਇਹ ਵੀ ਪੜ੍ਹੋ: ਕੰਗਾਰੂਆਂ ਨੂੰ ਹਰਾ ਟੀਮ ਪਰਤੀ ਭਾਰਤ, ਰਹਾਣੇ ਦਾ ਮੁੰਬਈ ’ਚ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ (ਵੀਡੀਓ)

ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਵਿਦਾਈ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਉੱਥੇ ਹੀ, ਟਰੰਪ ਨੇ ਜਾਂਦੇ-ਜਾਂਦੇ ਬਾਈਡੇਨ ਨੂੰ ਜਿੱਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਆਪਣੇ ਵਿਦਾਈ ਭਾਸ਼ਣ ਵਿਚ ਟਰੰਪ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਤਾਕਤ ਨੂੰ ਘਰ ਵਿਚ ਕਾਇਮ ਕੀਤਾ ਅਤੇ ਬਾਹਰ ਵੀ ਅਮਰੀਕੀ ਅਗਵਾਈ ਨੂੰ ਨਵੀਂਆਂ ਚੁਣੌਤੀਆਂ ਤੱਕ ਲੈ ਗਏ। ਅਸੀਂ ਦੁਨੀਆ ਨੂੰ ਚੀਨ ਖ਼ਿਲਾਫ਼ ਇਕੱਠੇ ਕੀਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣਾ ਬਹੁਤ ਸਨਮਾਨ ਵਾਲੀ ਗੱਲ ਹੈ ਤੇ ਇਸ ਖ਼ਾਸ ਅਧਿਕਾਰ ਲਈ ਤੁਹਾਡਾ ਧੰਨਵਾਦ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਉਹ ਬਾਈਡੇਨ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਨ। ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਤੇ ਚਾਹੁੰਦੇ ਹਾਂ ਕਿ ਉਹ ਖ਼ੁਸ਼ਕਿਸਮਤ ਰਹਿਣ। 

ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ। ਵਿਦਾਈ ਭਾਸ਼ਣ ਵਿਚ ਟਰੰਪ ਨੇ 20 ਜਨਵਰੀ, 2017 ਤੋਂ 20 ਜਨਵਰੀ 2021 ਤੱਕ ਦੀਆਂ ਅਮਰੀਕੀ ਸਰਕਾਰ ਦੀਆਂ ਅਹਿਮ ਉਪਲੱਬਧੀਆਂ ਦਾ ਜ਼ਿਕਰ ਕੀਤਾ। 

ਇਹ ਵੀ ਪੜ੍ਹੋ: ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਲੇਡੀ ਗਾਗਾ ਦੀ ਡਰੈੱਸ ਨੇ ਆਪਣੇ ਵੱਲ ਖਿੱਚਿਆ ਸਭ ਦਾ ਧਿਆਨ (ਤਸਵੀਰਾਂ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News