ਅਮਰੀਕਾ : 1918 ਦੀ ਮਹਾਮਾਰੀ ਦੀਆਂ ਮੌਤਾਂ ਨਾਲੋਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਵਧ ਸਕਦੀ ਗਿਣਤੀ

Wednesday, Sep 15, 2021 - 11:19 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਅਮਰੀਕਾ 'ਚ ਵੱਡੀ ਪੱਧਰ 'ਤੇ ਹੋਈਆਂ ਕੋਵਿਡ-19 ਮੌਤਾਂ ਦੀ ਗਿਣਤੀ ਹੁਣ 1918 ਵੇਲੇ ਦੀ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਨੇੜੇ ਹੈ ਤੇ ਇਹ ਗਿਣਤੀ ਤਕਰੀਬਨ ਦੋ ਹਫਤਿਆਂ ਦੇ ਸਮੇਂ 'ਚ ਵਧਣ ਦੀ ਸੰਭਾਵਨਾ ਹੈ। 

ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ


ਦੱਸਣਯੋਗ ਹੈ ਕਿ 1918 ਦੀ ਐੱਚ 1 ਐੱਨ 1 ਫਲੂ ਮਹਾਮਾਰੀ 'ਚ ਲਗਭਗ 675,000 ਅਮਰੀਕੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਜਦਕਿ ਹੁਣ ਤੱਕ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ ਲਗਭਗ 662,000 ਅਮਰੀਕੀ ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋਈ ਹੈ। ਇਸ ਤਰ੍ਹਾਂ ਕੋਰੋਨਾ ਮੌਤਾਂ ਉਸ ਵੇਲੇ ਦੀ ਮਹਾਮਾਰੀ ਨਾਲੋਂ ਤਕਰੀਬਨ 13,000 ਮੌਤਾਂ ਦੀ ਗਿਣਤੀ ਨਾਲ ਪਿੱਛੇ ਹੈ। ਹਾਲਾਂਕਿ ਯੂ. ਐੱਸ. ਦੀ ਆਬਾਦੀ ਹੁਣ 1918 ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਅਮਰੀਕੀ ਸਿਹਤ ਮਾਹਿਰਾਂ ਦੇ ਅਨੁਸਾਰ ਮਹਾਮਾਰੀ ਦੇ 18 ਮਹੀਨਿਆਂ 'ਚ 1,000 ਤੋਂ ਵੱਧ ਅਮਰੀਕੀ ਅਜੇ ਵੀ ਵਾਇਰਸ ਨਾਲ ਹਰ ਦਿਨ ਮਰ ਰਹੇ ਹਨ। ਕੋਰੋਨਾ ਮੌਤਾਂ ਦੀ ਵਧ ਰਹੀ ਗਿਣਤੀ ਨਾਲ ਇਨ੍ਹਾਂ ਦੀ ਜਲਦੀ ਹੀ 100 ਸਾਲ ਪਹਿਲਾਂ ਦੀ ਮਹਾਮਾਰੀ ਕਾਰਨ ਹੋਈਆਂ ਮੌਤਾਂ ਨਾਲੋਂ ਵਧਣ ਦੀ ਸੰਭਾਵਨਾ ਹੈ।

ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News