ਬਰਾਕ ਓਬਾਮਾ ਤੇ ਮਿਸ਼ੇਲ ''ਅਮੇਰਿਕਨ ਫੈਕਟਰੀ'' ਲਈ ਜਿੱਤ ਸਕਦੈ ਆਸਕਰ
Thursday, Sep 05, 2019 - 03:22 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੈੱਟਫਲਿਕਸ 'ਤੇ ਟੈਲੀਕਾਸਟ ਡੌਕਿਓਮੈਂਟਰੀ ਕਾਰਨ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੇ ਆਸਕਰ 2020 ਲਈ ਨਾਮਜ਼ਦ ਹੋ ਸਕਦੇ ਹਨ। 'ਅਮਰੇਕਿਨ ਫੈਕਟਰੀ' ਇਕ ਅਜਿਹੀ ਡੌਕਿਓਮੈਂਟਰੀ ਹੈ ਜੋ ਚੀਨੀ ਅਰਬਪਤੀ ਦੀ ਓਹਾਓ ਸਥਿਤ ਫੈਕਟਰੀ 'ਤੇ ਆਧਾਰਿਤ ਹੈ। ਇਸ ਡੌਕਿਓਮੈਂਟਰੀ ਦੇ ਰਾਈਟਸ ਨੈੱਟਫਲਿਕਸ ਨੇ ਖਰੀਦੇ ਸਨ ਅਤੇ ਪਿਛਲੇ ਦਿਨੀਂ ਇਸ ਨੂੰ ਟੈਲੀਕਾਸਟ ਕੀਤਾ ਜਾ ਚੁੱਕਾ ਹੈ। ਪਿਛਲੇ ਸਾਲ ਮਾਰਚ ਵਿਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਓਬਾਮਾ ਜੋੜਾ ਇਕ ਸੀਰੀਜ਼ ਲਈ ਨੈੱਟਫਲਿਕਸ ਵਿਚ ਹੱਥ ਮਿਲਾ ਸਕਦਾ ਹੈ।
21 ਅਗਸਤ ਨੂੰ ਨੈੱਟਫਲਿਕਸ 'ਤੇ ਓਬਾਮਾ ਨੇ ਆਪਣਾ ਡੈਬਿਊ ਕੀਤਾ ਅਤੇ ਹੁਣ ਤੱਕ ਅਮਰੇਕਿਨ ਫੈਕਟਰੀ ਨੂੰ ਕਾਫੀ ਸਕਰਾਤਮਕ ਰਿਵੀਊ ਮਿਲੇ ਹਨ। ਆਲੋਚਕਾਂ ਨੇ ਇਸ ਇਕ ਅੱਖ ਖੋਲ੍ਹਣ ਵਾਲੀ ਡੌਕਿਊਮੈਂਟਰੀ ਦੱਸਿਆ ਹੈ। ਅਮੇਰਿਕਨ ਫੈਕਟਰੀ ਇਕ ਅਜਿਹੀ ਗਲਾਸ ਫੈਕਟਰੀ ਹੈ ਜਿਸ ਨੂੰ ਇਕ ਚੀਨੀ ਅਰਬਪਤੀ ਓਹਾਓ ਵਿਚ ਖੋਲ੍ਹਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਜ਼ਰੀਏ ਅਮਰੀਕਾ ਅਤੇ ਚੀਨ ਦੇ ਸੱਭਿਆਚਾਰ ਵਿਚ ਹੋਣ ਵਾਲੇ ਟਕਰਾਅ ਨੂੰ ਕਾਫੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਉਹ ਮੰਨਦੇ ਹਨ ਕਿ ਡੌਕਿਊਮੈਂਟਰੀ ਜ਼ਰੀਏ ਉਨ੍ਹਾਂ ਚੁਣੌਤੀਆਂ ਨੂੰ ਦੱਸਿਆ ਗਿਆ ਹੈ ਜੋ 21ਵੀਂ ਸਦੀ ਵਿਚ ਦੁਨੀਆ ਦੀ ਅਰਥਵਿਵਸਥਾ ਦੇ ਸਾਹਮਣੇ ਹਨ।