ਓਬਾਮਾ ਨੇ ਕੀਤਾ ਟਰੂਡੋ ਦਾ ਸਮਰਥਨ, ਲੋਕਾਂ ਨੂੰ ਕੀਤੀ ਜਿਤਾਉਣ ਦੀ ਅਪੀਲ

Thursday, Oct 17, 2019 - 08:45 AM (IST)

ਓਬਾਮਾ ਨੇ ਕੀਤਾ ਟਰੂਡੋ ਦਾ ਸਮਰਥਨ, ਲੋਕਾਂ ਨੂੰ ਕੀਤੀ ਜਿਤਾਉਣ ਦੀ ਅਪੀਲ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੈਨੇਡਾ ਦੇ ਲੋਕਾਂ ਨੂੰ ਜਸਟਿਨ ਟਰੂਡੋ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ ਹੈ। ਓਬਾਮਾ ਨੇ ਟਵੀਟ ਕਰ ਕੇ ਜਸਟਿਨ ਟਰੂਡੋ ਦੀ ਪ੍ਰਸ਼ੰਸਾ ਕਰਦਿਆਂ ਕਿਹਾ,''ਮੈਨੂੰ ਰਾਸ਼ਟਰਪਤੀ ਦੇ ਰੂਪ ਵਿਚ ਜਸਟਿਨ ਟਰੂਡੋ ਦੇ ਨਾਲ ਕੰਮ ਕਰਨ 'ਤੇ ਮਾਣ ਹੈ। ਉਹ ਇਕ ਮਿਹਨਤੀ ਅਤੇ ਪ੍ਰਭਾਵੀ ਨੇਤਾ ਹਨ ਜੋ ਜਲਵਾਯੂ ਤਬਦੀਲੀ ਜਿਹੇ ਵੱਡੇ ਮੁੱਦਿਆਂ 'ਤੇ ਕੰਮ ਕਰ ਰਹੇ ਹਨ। ਹੁਣ ਦੁਨੀਆ ਨੂੰ ਉਨ੍ਹਾਂ ਦੀ ਪ੍ਰਗਤੀਸ਼ੀਲ ਅਗਵਾਈ ਦੀ ਲੋੜ ਹੈ। ਮੈਨੂੰ ਆਸ ਹੈ ਕਿ ਉੱਤਰ ਦੇ ਸਾਡੇ ਗੁਆਂਢੀ ਇਕ ਹੋਰ ਕਾਰਜਕਾਲ ਲਈ ਉਨ੍ਹਾਂ ਦਾ ਸਮਰਥਨ ਕਰਾਂਗੇ।''

 

ਓਬਾਮਾ ਦਾ ਇਹ ਸੰਦੇਸ਼ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਕੈਨੇਡਾ ਦੀ ਫੈਡਰਲ ਚੋਣ ਮੁਹਿੰਮ ਵਿਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਗੌਰਤਲਬ ਹੈ ਕਿ ਟਰੂਡੋ ਅਤੇ ਓਬਾਮਾ ਦੀ ਦੋਸਤੀ ਵਿਚ ਤੇਜ਼ੀ ਲਿਬਰਲ ਪਾਰਟੀ ਦੇ 2015 ਵਿਚ ਚੋਣਾਂ ਜਿੱਤਣ ਦੇ ਬਾਅਦ ਆਈ ਸੀ। ਇਸ ਦੋਸਤੀ ਨੂੰ ਓਬਾਮਾ ਨੇ ਜਨਵਰੀ 2017 ਵਿਚ ਦੂਜੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਦੇ ਬਾਅਦ ਵੀ ਬਣਾਈ ਰੱਖਿਆ। ਇੱਥੇ ਦੱਸ ਦਈਏ ਕਿ ਕੈਨੇਡਾ ਵਿਚ 21 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ। ਕੈਨੇਡਾ ਚੋਣਾਂ ਵਿਚ ਮੁੱਖ ਮੁਕਾਬਲਾ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿਚ ਹੈ।


author

Vandana

Content Editor

Related News