ਅਮਰੀਕਾ ਵਿਦੇਸ਼ਾਂ ''ਚ ਫਸੇ 22,000 ਨਗਰਿਕਾਂ ਨੂੰ ਕਰੇਗਾ ਏਅਰਲਿਫਟ

04/05/2020 4:16:53 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਵਿਚ ਫਸੇ ਆਪਣੇ ਕਰੀਬ 22 ਹਜ਼ਾਰ ਨਾਗਰਿਕਾਂ ਨੂੰ ਏਅਰਲਿਫਟ ਕਰੇਗਾ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੂਤਾਵਾਸ ਸੰਬੰਧਤ ਮਾਮਲਿਆਂ ਦੇ ਪ੍ਰਧਾਨ ਉਪ ਸਹਾਇਕ ਮੰਤਰੀ ਇਯਾਨ ਬ੍ਰਾਉਨਲੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਇਕ ਕਾਨਫਰੰਸ ਕਾਲ ਦੌਰਾਨ ਦੱਸਿਆ ਕਿ ਮਹਾਮਾਰੀ ਕਾਰਨ ਅਮਰੀਕਾ ਵਿਦੇਸ਼ਾਂ ਵਿਚ ਫਸੇ ਕਰੀਬ 37 ਹਜ਼ਾਰ ਅਮਰੀਕੀਆਂ ਨੂੰ ਹੁਣ ਤੱਕ ਵਾਪਸ ਲਿਆ ਚੁੱਕਾ ਹੈ। ਹੁਣ ਉਸ ਦੀ ਯੋਜਨਾ 22 ਹਜ਼ਾਰ ਹੋਰ ਅਮਰੀਕੀਆਂ ਨੂੰ ਲਿਆਉਣ ਦੀ ਹੈ, ਜਿਸ ਵਿਚੋਂ ਕਈ ਦੱਖਣੀ ਏਸ਼ੀਆ, ਖਾਸ ਕਰ ਕੇ ਭਾਰਤ ਵਿਚ ਹਨ।

ਬ੍ਰਾਉਨਲੀ ਨੇ ਕਿਹਾ,''ਅਸੀਂ 400 ਤੋਂ ਵਧੇਰੇ ਉਡਾਣਾਂ ਜ਼ਰੀਏ 60 ਤੋਂ ਜ਼ਿਆਦਾ ਦੇਸ਼ਾਂ ਵਿਚ ਫਸੇ ਕਰੀਬ 37 ਹਜ਼ਾਰ ਅਮਰੀਕੀ ਨਾਗਰਿਕਾਂ ਨੂੰ ਵਾਪਸ ਲਿਆ ਚੁੱਕੇ ਹਾਂ। ਇਹਨਾਂ ਵਿਚ ਪਿਛਲੇ ਹਫਤੇ ਹੀ ਵਾਪਸ ਲਿਆਂਦੇ ਗਏ 20 ਹਜ਼ਾਰ ਤੋਂ ਵਧੇਰੇ ਅਮਰੀਕੀ ਸ਼ਾਮਲ ਹਨ।'' ਉਹਨਾਂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਕਰੀਬ 70 ਉਡਾਣਾਂ ਨਿਰਧਾਰਤ ਹਨ ਅਤੇ ਇਹਨਾਂ ਵਿਚੋਂ ਕੁਝ ਹੋਰ ਹਜ਼ਾਰ ਅਮਰੀਕੀ ਲੋਕਾਂ ਦੇ ਦੇਸ਼ ਪਰਤਣ ਦੀ ਆਸ ਹੈ। 

ਪੜ੍ਹੋ ਇਹ ਅਹਿਮ ਖਬਰ- 6 ਸਾਲਾ ਮੁੰਡੇ ਨੇ ਕੋਰੋਨਾ ਨੂੰ ਹਰਾਇਆ, ਲੋਕਾਂ ਨੇ ਕਿਹਾ 'ਹੀਰੋ'

ਬ੍ਰਾਉਨਲੀ ਨੇ ਕਿਹਾ,''ਦੱਖਣੀ ਏਸ਼ੀਆ ਵਿਚ ਹੁਣ ਸਭ ਤੋਂ ਜ਼ਿਆਦਾ ਅਮਰੀਕੀ ਨਾਗਰਿਕ ਹਨ ਜੋ ਵਾਪਸ ਪਰਤਣਾ ਚਾਹੁੰਦੇ ਹਨ। ਅਮਰੀਕਾ ਹੁਣ ਤੱਕ ਲੱਗਭਗ 1000 ਅਮਰੀਕੀ ਨਾਗਰਿਕਾਂ ਨੂੰ ਦੱਖਣੀ ਏਸ਼ੀਆ ਤੋਂ ਵਾਪਸ ਲਿਆ ਚੁੱਕਾ ਹੈ। ਉਹਨਾਂ ਹਜ਼ਾਰਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਯੋਜਨਾ 'ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਜਿਹਨਾਂ ਨੇ ਦੇਸ਼ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ।'' ਉਹਨਾਂ ਨੇ ਕਿਹਾ,''ਫਿਲਹਾਲ ਕੁੱਲ ਅੰਕੜਾ ਜੋ ਹੁਣ ਅਸੀਂ ਵਿਦੇਸ਼ਾਂ ਵਿਚ ਦੇਖ ਰਹੇ ਹਾਂ ਉਹ 22000 ਦਾ ਹੈ। ਇਹਨਾਂ ਵਿਚੋਂ ਜ਼ਿਆਦਾਤਰ ਦੱਖਣ ਅਤੇ ਮੱਧ ਏਸ਼ੀਆ ਵਿਚ ਹਨ ਜਿਹਨਾਂ ਵਿਚੋਂ ਕਈ ਭਾਰਤ ਵਿਚ ਹਨ।'' ਬ੍ਰਾਉਨਲੀ ਨੇ ਜਿੰਨੀ ਜਲਦੀ ਹੋ ਸਕੇ ਅਮਰੀਕੀ ਲੋਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਕਿਹਾ ਹੈ। ਉਹਨਾਂ ਨੇ ਕਿਹਾ,''ਜਿਹੜੇ ਅਮਰੀਕੀ ਨਾਗਰਿਕ ਹਾਲੇ ਇਹ ਵਿਚਾਰ ਕਰ ਰਹੇ ਹਨ ਕਿ ਦੇਸ਼ ਪਰਤਣਾ ਹੈ ਜਾਂ ਨਹੀਂ, ਦੱਸ ਦਈਏ ਕਿ ਹੁਣ ਸਮਾਂ ਕਾਰਵਾਈ ਦਾ ਹੈ। ਉਡਾਣਾਂ ਨਿਸ਼ਚਿਤ ਸਮੇਂ ਲਈ ਜਾਰੀ ਨਹੀਂ ਰਹਿਣਗੀਆਂ ਪਰ ਅਸੀਂ ਜਦੋਂ ਤੱਕ ਤੁਹਾਡੀ ਮਦਦ ਕਰ ਸਕਦੇ ਹਾਂ ਉਦੋਂ ਤੱਕ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ।''

ਪੜ੍ਹੋ ਇਹ ਅਹਿਮ ਖਬਰ- ਮਾਂ ਦੀ ਸਿੱਖਿਆ 'ਤੇ ਮਾਸੂਮ ਨੇ ਪੇਸ਼ ਕੀਤੀ ਮਿਸਾਲ, ਕਿਹਾ- 'ਫ੍ਰੀ 'ਚ ਲੈ ਲਓ ਮਾਸਕ'


Vandana

Content Editor

Related News