ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵਿਸ਼ਵ ਨੇਤਾਵਾਂ ਨੂੰ ਯੋਨ ਸ਼ੋਸ਼ਣ ਰੋਕਣ ਲਈ ਕਦਮ ਚੁੱਕਣ ਦੀ ਕੀਤੀ ਅਪੀਲ

Saturday, Sep 16, 2017 - 04:31 PM (IST)

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵਿਸ਼ਵ ਨੇਤਾਵਾਂ ਨੂੰ ਯੋਨ ਸ਼ੋਸ਼ਣ ਰੋਕਣ ਲਈ ਕਦਮ ਚੁੱਕਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਤੋਨੀਓ ਗੁਤਾਰੇਸ ਨੇ ਅਸ਼ਾਂਤ ਖੇਤਰਾਂ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਅਭਿਆਨਾਂ ਦੌਰਾਨ ਯੋਨ ਸ਼ੋਸ਼ਣ ਦੇ ਮਾਮਲਿਆਂ ਨੂੰ ਰੋਕਣ ਲਈ ਸੋਮਵਾਰ ਨੂੰ ਵਿਸ਼ਵ ਨੇਤਾਵਾਂ ਦੀ ਇਕ ਵਿਸ਼ੇਸ਼ ਬੈਠਕ ਬੁਲਾਈ ਹੈ । ਇਹ ਅਜਿਹੇ ਦੋਸ਼ ਹਨ ਜੋ ਸ਼ਾਂਤੀ ਅਭਿਆਨਾਂ ਉੱਤੇ ਕਲੰਕ ਦੇ ਸਮਾਨ ਹਨ ਅਤੇ ਇਸ ਨਾਲ ਸਖਤਾਈ ਨਾਲ ਨਜਿੱਠਣ ਦੇ ਸੰਯੁਕਤ ਰਾਸ਼ਟਰ ਦੇ ਦਾਅਵੇ ਦੇ ਬਾਵਜੂਦ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ । ਗੁਤਾਰੇਸ ਨੇ ਇਸ ਹਫ਼ਤੇ ਪੱਤਰਕਾਰਾਂ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਇਕ ਸਮਝੌਤਾ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਾਰੇ 193 ਮੈਂਬਰੀ ਦੇਸ਼ ਇਸ ਉੱਤੇ ਦਸਤਖਤ ਕਰਣਗੇ ।   ਸੰਯੁਕਤ ਰਾਸ਼ਟਰ ਅਨੁਸਾਰ ਇਹ (ਸਮਝੌਤਾ) ਸੰਯੁਕਤ ਰਾਸ਼ਟਰ ਅਤੇ ਮੈਂਬਰੀ ਦੇਸ਼ਾਂ ਨੂੰ ਯੋਨ ਸ਼ੋਸ਼ਣ ਨੂੰ ਰੋਕਣ ਦੀ ਉਨ੍ਹਾਂ ਦੀ ਵਚਨਬੱਧਤਾ ਨਾਲ ਸ਼ਾਂਤੀ ਅਭਿਆਨ ਚਲਾਉਣ ਦੇ ਸਾਂਝੇ ਸਿਧਾਤਾਂ ਉੱਤੇ ਜ਼ੋਰ ਦਿੰਦਾ ਹੈ । ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਉਹ ਦੇਸ਼ ਅਤੇ ਸਰਕਾਰਾਂ ਦੇ ਮੁਖੀਆਂ ਦਾ ਇਕ ਅਗਵਾਈ ਮੰਡਲ ਬਣਾ ਰਹੇ ਹਨ ਜੋ ਕਥਿਤ ਦੋਸ਼ੀਆਂ ਨੂੰ ਮੁਆਫੀ ਨਾ ਦੇਣ ਅਤੇ ਕੌਮਾਂਤਰੀ ਤਾਇਨਾਤੀ ਵਿਚ ਯੋਨ ਸ਼ੋਸ਼ਣ ਨੂੰ ਰੋਕਣ ਦੇ ਉਪਰਾਲਿਆਂ ਨੂੰ ਮਜਬੂਤ ਕਰਨ ਨੂੰ ਵਚਨਬੱਧ ਹੋਵੇਗਾ ।


Related News