ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਯੁਕਤ ਰਾਸ਼ਟਰ ਮਹਾਸਭਾ 'ਚ 'ਓਮ' ਦੀ ਗੂੰਜ

06/21/2019 12:34:41 PM

ਸੰਯੁਕਤ ਰਾਸ਼ਟਰ (ਭਾਸ਼ਾ)— ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਹਾਲ ਵਿਚ 'ਓਮ ਸ਼ਾਂਤੀ' ਦੀ ਗੂੰਜ ਸੁਣਾਈ ਦਿੱਤੀ। ਮਹਾਸਭਾ ਦੇ ਹਾਲ ਵਿਚ ਪਹਿਲੀ ਵਾਰ ਵਿਸ਼ਾਲ ਯੋਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ ਸ਼ਾਮਲ ਹੋਏ ਸੰਯੁਕਤ ਰਾਸ਼ਟਰ ਦੇ ਸੈਂਕੜੇ ਅਧਿਕਾਰੀਆਂ ਅਤੇ ਡਿਪਲੋਮੈਟਾਂ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਸਹਿਣਸ਼ੀਲਤਾ ਤੇ ਸ਼ਾਂਤੀ ਨੂੰ ਵਧਾਵਾ ਦੇਣ ਦੇ ਨਾਲ ਯੋਗ ਦਿਵਸ ਮਨਾਇਆ।  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਸਾਲ ਪਹਿਲਾਂ 2014 ਵਿਚ ਮਹਾਸਭਾ ਵਿਚ ਆਪਣੇ ਸੰਬੋਧਨ ਵਿਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। 
5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਭਾਰਤ ਦੇ ਸਥਾਈ ਮਿਸ਼ਨ ਵੱਲੋਂ ਵੀਰਵਾਰ ਨੂੰ ਮਹਾਸਭਾ ਦੇ ਹਾਲ ਵਿਚ ਆਯੋਜਿਤ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸੰਯੁਕਤ ਰਾਸ਼ਟਰ ਦੇ ਡਿਪਲੋਮੈਟ, ਅਧਿਕਾਰੀ, ਯੋਗ ਗੁਰੂ, ਯੋਗ ਕਰਨ ਵਾਲੇ, ਬੱਚੇ ਅਤੇ ਵੱਖ-ਵੱਖ ਵਰਗਾਂ ਦੇ ਲੋਕ ਪਹੁੰਚੇ। ਇਸ ਮੌਕੇ ਯੋਗ ਕਰਨ ਪਹੁੰਚੇ ਲੋਕਾਂ ਨੇ ਯੋਗ ਗੁਰੂਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ 'ਓਮ ਸ਼ਾਂਤੀ, ਸ਼ਾਂਤੀ ਓਮ' ਮੰਤਰ ਬੋਲਦਿਆਂ ਯੋਗ ਕੀਤਾ ਅਤੇ ਧਿਆਨ ਲਗਾਇਆ।


Vandana

Content Editor

Related News