ਅਫਰੀਕੀ ਦੇਸ਼ਾਂ ਨੇ ਨਸਲਵਾਦ ਦੇ ਮੁੱਦੇ ''ਤੇ ਅਮਰੀਕਾ ''ਤੇ ਵਿੰਨ੍ਹਿਆ ਨਿਸ਼ਾਨਾ

06/16/2020 4:54:40 PM

ਜਿਨੇਵਾ (ਭਾਸ਼ਾ): ਅਫਰੀਕੀ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਮਨੁੱਖੀ ਅਧਿਕਾਰ ਸੰਸਥਾ ਵਿਚ ਇਕ ਡਰਾਫਟ ਪ੍ਰਸਤਾਵ ਤਿਆਰ ਕੀਤਾ ਹੈ। ਇਸ ਵਿਚ ਉਹਨਾਂ ਨੇ ਅਮਰੀਕਾ ਵੱਲ ਇਸ਼ਾਰਾ ਕਰਦਿਆਂ ਅਮਰੀਕੀ ਪੁਲਸ ਵੱਲੋਂ ਕਾਲੇ ਲੋਕਾਂ ਦੀ ਹੱਤਿਆ ਦੇ ਹਾਲ ਹੀ ਵਿਚ ਵਾਪਰੇ ਮਾਮਲਿਆਂ ਦੇ ਮੱਦੇਨਜ਼ਰ ਅਫਰੀਕੀ ਮੂਲ ਦੇ ਲੋਕਾਂ ਦੇ ਵਿਰੁੱਧ ਵਿਵਸਥਾ ਵਿਚ ਨਸਲਵਾਦ ਹੋਣ ਦੇ ਬਾਰੇ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਡੂੰਘੀ ਪੜਤਾਲ ਦੀ ਵਕਾਲਤ ਕੀਤੀ ਹੈ।

ਡਰਾਫਟ ਪ੍ਰਸਤਾਵ 'ਤੇ ਜਿਨੇਵਾ ਸਥਿਤ ਮਨੁੱਖੀ ਅਧਿਕਾਰ ਪਰੀਸ਼ਦ ਦੀ ਬੁੱਧਵਾਰ ਨੂੰ ਜਲਦਬਾਜ਼ੀ ਵਿਚ ਬੁਲਾਈ ਗਈ ਬੈਠਕ ਵਿਚ ਚਰਚਾ ਹੋ ਸਕਦੀ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਅਫਰੀਕੀ ਅਤੇ ਅਫਰੀਕੀ ਮੂਲ ਦੇ ਲੋਕਾਂ ਦੇ ਨਾਲ ਬੁਰੇ ਵਤੀਰੇ ਅਤੇ ਉਹਨਾਂ ਦੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਵਿਵਸਥਾਗਤ ਨਸਲਵਾਦ ਦੀ ਪੜਤਾਲ ਕਰਨ ਲਈ ਜਾਂਚ ਕਮਿਸ਼ਨ ਬਣਾਈ ਜਾਵੇ। ਇਸ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦਾ ਕੰਮ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੇ ਉਦੇਸ਼ ਨਾਲ ਕੀਤਾ ਜਵੇਗਾ। 

ਜਿਨੇਵਾ ਵਿਚ ਅਮਰੀਕੀ ਮਿਸ਼ਨ ਨੇ ਤੁਰੰਤ ਡਰਾਫਟ ਪ੍ਰਸਤਾਵ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਸਾਲ ਪਹਿਲਾਂ ਇਸ 47 ਮੈਂਬਰੀ ਸੰਸਥਾ ਤੋਂ ਅਮਰੀਕਾ ਨੂੰ ਹਟਾ ਲਿਆ ਸੀ। ਉਹਨਾਂ ਨੇ ਦੋਸ ਲਗਾਇਆ ਸੀ ਕਿ ਇਕਾਈ ਵਿਚ ਇਜ਼ਰਾਈਲ ਵਿਰੋਧੀ ਪੱਖਪਾਤ ਹਨ ਅਤੇ ਉਹ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਜ਼ਿੰਮੇਵਾਰ ਕੁਝ ਤਾਨਾਸ਼ਾਹੀ ਸਰਕਾਰਾਂ ਦੀ ਮੈਂਬਰਸ਼ਿਪ ਸਵੀਕਾਰ ਕਰ ਰਹੀ ਹੈ। ਪਰੀਸ਼ਦ ਨੇ ਅਮਰੀਕਾ ਵਿਚ ਜੌਰਜ ਫਲਾਈਡ ਦੀ ਮੌਤ ਦੇ ਮੱਦੇਨਜ਼ਰ ਸੋਮਵਾਰ ਨੂੰ ਸਰਬਸੰਮਤੀ ਨਾਲ ਨਸਲੀ ਪ੍ਰੇਰਿਤ ਮਨੁੱਖੀ ਅਧਿਕਾਰ ਉਲੰਘਣਾਵਾਂ, ਵਿਵਸਥਾਗਤ, ਪੁਲਸ ਬੇਰਹਿਮੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਵਿਰੁੱਧ ਹਿੰਸਾ 'ਤੇ ਤੁਰੰਤ ਬਹਿਸ ਦੇ ਲਈ ਸਹਿਮਤੀ ਜ਼ਾਹਰ ਕੀਤੀ ਸੀ।


Vandana

Content Editor

Related News