ਕੋਵਿਡ-19 ਸੰਕਟ ਦੇ ਬਾਵਜੂਦ 2020 ''ਚ ਦੁਨੀਆ ਭਰ ''ਚ ਲੱਖਾਂ ਲੋਕ ਹੋਏ ''ਵਿਸਥਾਪਿਤ''
Friday, Jun 18, 2021 - 03:10 PM (IST)
ਜਿਨੇਵਾ (ਭਾਸ਼ਾ): ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਕੋਵਿਡ-19 ਸੰਕਟ ਕਾਰਨ ਦੁਨੀਆ ਭਰ ਵਿਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਯੁੱਧ, ਹਿੰਸਾ, ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਪਿਛਲੇ ਸਾਲ ਕਰੀਬ 30 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ। ਯੂ.ਐੱਨ.ਐੱਚ.ਆਰ.ਸੀ. ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਆਪਣੀ ਤਾਜ਼ਾ 'ਗਲੋਬਲ ਟ੍ਰੈਂਡਸ' ਰਿਪੋਰਟ ਵਿਚ ਕਿਹਾ ਕਿ ਦੁਨੀਆ ਭਰ ਵਿਚ ਵਿਸਥਾਪਿਤ ਹੋਏ ਲੋਕਾਂ ਦੀਆਂ ਕੁੱਲ ਗਿਣਤੀ ਵੱਧ ਕੇ 8.24 ਕਰੋੜ ਹੋ ਗਈ ਹੈ ਜੋ ਕਰੀਬ ਜਰਮਨੀ ਦੀ ਆਬਾਦੀ ਜਿੰਨੀ ਹੈ। ਲਗਾਤਾਰ 9ਵੇਂ ਸਾਲ ਮਜ਼ਬੂਰਨ ਵਿਸਥਾਪਿਤ ਲੋਕਾਂ ਦੀ ਗਿਣਤੀ ਵਿਚ ਸਾਲਾਨਾ ਵਾਧਾ ਹੋਇਆ ਹੈ।
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਦੀ ਨੇ ਕਿਹਾ ਕਿ ਮੋਜ਼ੰਬੀਕ, ਇਥੋਪੀਆ ਦੇ ਟਿਗ੍ਰੇ ਖੇਤਰ ਅਤੇ ਅਫਰੀਕਾ ਦੇ ਸਾਹੇਲ ਇਲਾਕੇ ਜਿਹੀਆਂ ਥਾਵਾਂ 'ਤੇ ਸੰਘਰਸ਼ ਅਤੇ ਜਲਵਾਯੂ ਤਬਦੀਲੀ ਦਾ ਅਸਰ ਸ਼ਰਨਾਰਥੀਆਂ ਦੇ ਵਿਸਥਾਪਨ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ। ਗ੍ਰਾਂਦੀ ਨੇ ਰਿਪੋਰਟ ਜਾਰੀ ਹੋਣ ਤੋਂ ਪਹਿਲਾਂ ਇਕ ਇੰਟਰਵਿਊ ਵਿਚ ਕਿਹਾ,''ਅਜਿਹੇ ਸਾਲ ਵਿਚ ਜਦੋਂ ਅਸੀਂ ਸਾਰੇ ਆਪਣੇ ਸ਼ਹਿਰਾਂ, ਭਾਈਚਾਰਿਆਂ ਵਿਚ ਆਪਣੇ ਘਰਾਂ ਤੱਕ ਸੀਮਤ ਰਹਿ ਗਏ ਤਾਂ ਲੱਗਭਗ 30 ਲੱਖ ਲੋਕਾਂ ਨੂੰ ਅਸਲ ਵਿਚ ਵਿਸਥਾਪਿਤ ਹੋਣਾ ਪਿਆ ਕਿਉਂਕਿ ਉਹਨਾਂ ਕੋਲ ਕੋਈ ਹੋਰ ਵਿਕਲਪ ਨਹੀਂ ਸੀ।''
ਪੜ੍ਹੋ ਇਹ ਅਹਿਮ ਖਬਰ- ਕਸ਼ਮੀਰ 'ਤੇ ਪਾਕਿ ਦੀ ਗਿੱਦੜ ਭਬਕੀ, ਭਾਰਤ ਨੇ ਕੋਈ ਕਦਮ ਚੁੱਕਿਆ ਤਾਂ ਖੇਤਰੀ ਸ਼ਾਂਤੀ ਨੂੰ ਹੋਵੇਗਾ ਖਤਰਾ
ਯੂ.ਐੱਨ.ਐੱਚ.ਆਰ.ਸੀ. ਨੇ ਕਿਹਾ ਕਿ 160 ਤੋਂ ਵਧੇਰੇ ਦੇਸ਼ਾਂ ਵਿਚੋਂ 99 ਦੇਸ਼ਾਂ ਨੇ ਕੋਵਿਡ-19 ਕਾਰਨ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ। ਗ੍ਰਾਂਦੀ ਨੇ ਕਿਹਾ ਕਿ ਆਪਣੇ ਦੇਸ਼ ਵਿਚ ਹੀ ਵਿਸਥਾਪਿਤ ਹੋਏ ਲੋਕ ਇਕ ਵਾਰ ਸਰਹੱਦਾਂ ਖੁੱਲ੍ਹਣ ਮਗਰੋਂ ਵਿਦੇਸ਼ ਭੱਜਣਗੇ। ਉਹਨਾਂ ਨੇ ਕਿਹਾ,''ਇਸ ਦਾ ਵਧੀਆ ਉਦਾਹਰਨ ਅਮਰੀਕਾ ਹੈ ਜਿੱਥੇ ਹਾਲ ਹੀ ਦੇ ਮਹੀਨਿਆਂ ਵਿਚ ਅਸੀਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਉਂਦੇ ਦੇਖਿਆ ਹੈ।'' ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਹਾਲ ਦੀ ਮੱਧ ਅਮਰੀਕਾ ਦੀ ਯਾਤਰਾ ਦੌਰਾਨ ਭਵਿੱਖ ਦੇ ਸ਼ਰਨਾਰਥੀਆਂ ਨੂੰ ਅਮਰੀਕਾ ਨਾ ਆਉਣ ਲਈ ਕਹਿਣ ਵਾਲੀ ਟਿੱਪਣੀ 'ਤੇ ਗ੍ਰਾਂਦੀ ਨੇ ਆਸ ਜਤਾਈ ਕਿ ਇਹ ਟਿੱਪਣੀ ਸੰਭਵ ਤੌਰ 'ਤੇ ਅਮਰੀਕਾ ਦੀ ਸੰਪੂਰਨ ਨੀਤੀ ਨੂੰ ਨਹੀਂ ਦਰਸਾਉਂਦੀ।
ਪੜ੍ਹੋ ਇਹ ਅਹਿਮ ਖਬਰ - ਪੰਜਾਬ ਦੀ ਧੀ ਅਮਨਦੀਪ ਕੌਰ ਨੇ ਵਧਾਇਆ ਦੇਸ਼ ਦਾ ਮਾਣ, ਕੈਲੀਫੋਰਨੀਆ 'ਚ ਬਣੀ 'ਸ਼ੈਰਿਫ'