ਵੈਟਰਨ ਭਾਰਤੀ ਅਧਿਕਾਰੀ ਯਮਨ ''ਚ UN ਦੇ ਮਿਸ਼ਨ ਦੀ ਕਰਨਗੇ ਅਗਵਾਈ
Friday, Sep 13, 2019 - 03:23 PM (IST)

ਸੰਯੁਕਤ ਰਾਸ਼ਟਰ (ਬਿਊਰੋ)— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਭਾਰਤੀ ਫੌਜ ਦੇ ਇਕ ਸਾਬਕਾ ਅਧਿਕਾਰੀ ਨੂੰ ਯਮਨ ਦੇ ਬੰਦਰਗਾਹ ਸ਼ਹਿਰ ਹੋਦੇਦਾ ਵਿਚ ਆਪਣੇ ਨਿਗਰਾਨੀ ਮਿਸ਼ਨ ਦਾ ਪ੍ਰਮੁੱਖ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ (ਰਿਟਾਇਰਡ) ਅਭਿਜੀਤ ਗੁਹਾ ਨੂੰ ਵੀਰਵਾਰ ਨੂੰ ਪੁਨਰਵਾਸ ਤਾਲਮੇਲ ਕਮੇਟੀ (ਆਰ.ਸੀ.ਸੀ.) ਦਾ ਪ੍ਰਧਾਨ ਅਤੇ ਯੂ.ਐੱਨ.ਐੱਮ.ਐੱਚ.ਏ. ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ।
ਜਨਰਲ ਸਕੱਤਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਦੱਸਿਆ ਕਿ ਗੁਹਾ ਲੈਫਟੀਨੈਂਟ ਜਨਰਲ ਮਾਈਕਲ ਲਾਲੇਸਗਾਰਡ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ 31 ਜਨਵਰੀ ਤੋਂ 31 ਜੁਲਾਈ ਤੱਕ ਆਰ.ਸੀ.ਸੀ. ਪ੍ਰਧਾਨ ਅਤੇ ਯੂ.ਐੱਨ.ਐੱਮ.ਐੱਚ.ਏ. ਦੇ ਪ੍ਰਮੁੱਖ ਦੇ ਰੂਪ ਵਿਚ ਕੰਮ ਕੀਤਾ। ਕੁੱਲ 39 ਸਾਲਾਂ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਿਲਟਰੀ ਅਨੁਭਵ ਰੱਖਣ ਵਾਲੇ ਗੁਹਾ ਨੇ 2013 ਵਿਚ ਭਾਰਤੀ ਫੌਜ ਤੋਂ ਰਿਟਾਇਟਰ ਹੋਣ ਦੇ ਬਾਅਦ 2014 ਵਿਚ 'ਐਕਸਪਰਟ ਪੈਨਲ ਆਲ ਤਕਨਾਲੋਜੀ ਐਂਡ ਇਨੋਵੇਸ਼ਨ ਇਨ ਯੂ.ਐੱਨ. ਪੀਸਕੀਪਿੰਗ' ਵਿਚ ਅਤੇ 2015 ਵਿਚ 'ਹਾਈ ਲੈਵਲ ਇਨਡੀਪੈਨਡੈਂਟ ਪੈਨਲ ਆਨ ਪੀਸ ਆਪਰੇਸ਼ਨਜ਼' ਵਿਚ ਆਪਣੀਆਂ ਸੇਵਾਵਾਂ ਦਿੱਤੀਆਂ।