ਬ੍ਰਿਟੇਨ ਨੇ ਯਾਤਰਾ ਪਾਬੰਦੀ ਵਾਲੀ ਸੂਚੀ ''ਚ 4 ਹੋਰ ਦੇਸ਼ ਕੀਤੇ ਸ਼ਾਮਲ

Friday, Apr 02, 2021 - 06:10 PM (IST)

ਲੰਡਨ (ਭਾਸ਼ਾ): ਬ੍ਰਿਟੇਨ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਪ੍ਰਕੋਪ ਵਿਚਾਲੇ ਆਪਣੀ ਯਾਤਰਾ ਪਾਬੰਦੀ ਦੀ ਸੂਚੀ ਵਿਚ 4 ਹੋਰ ਦੇਸ਼ ਮਤਲਬ ਬੰਗਲਾਦੇਸ਼, ਕੀਨੀਆ, ਪਾਕਿਸਤਾਨ ਅਤੇ ਫਿਲੀਪੀਨਜ਼ ਨੂੰ ਜੋੜਿਆ ਹੈ। ਆਵਾਜਾਈ ਵਿਭਾਗ ਨੇ ਕਿਹਾ ਕਿ ਬ੍ਰਿਟੇਨ ਵਿਚ ਤਾਜ਼ਾ ਪਾਬੰਦੀਆਂ 9 ਅਪ੍ਰੈਲ ਤੋਂ ਪ੍ਰਭਾਵ ਵਿਚ ਆਉਣਗੀਆਂ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਧਿਆ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਆਬਾਦੀ ਵਾਲਾ ਸੂਬਾ 4 ਹਫ਼ਤੇ ਲਈ ਬੰਦ

ਯਾਤਰਾ ਪਾਬੰਦੀਆਂ ਦੀਆਂ ਸ਼ਰਤਾਂ ਮੁਤਾਬਕ ਪਿਛਲੇ 10 ਦਿਨਾਂ ਵਿਚ ਉਕਤ ਦੇਸ਼ਾਂ ਤੋਂ ਰਵਾਨਾ ਹੋਣ ਵਾਲੇ ਜਾਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੰਗਲੈਂਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਬ੍ਰਿਟੇਨ ਅਤੇ ਆਇਰਲੈਂਡ ਦੇ ਨਾਗਰਿਕ ਅਤੇ ਬ੍ਰਿਟੇਨ ਵਿਚ ਰਹਿਣ ਦਾ ਅਧਿਕਾਰ ਰੱਖਣ ਵਾਲੇ ਲੋਕ ਦਾਖਲ ਹੋ ਸਕਦੇ ਹਨ ਪਰ ਉਹਨਾਂ ਨੂੰ 10 ਦਿਨ ਤੱਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲ ਵਿਚ ਖੁਦ ਦੇ ਖਰਚ 'ਤੇ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਬ੍ਰਿਟੇਨ ਦੀ ਯਾਤਰਾ ਪਾਬੰਦੀ ਵਾਲੀ ਸੂਚੀ ਵਿਚ ਹੁਣ ਕੁੱਲ 39 ਦੇਸ਼ਾਂ ਦੇ ਸ਼ਾਮਲ ਹਨ। ਇਹਨਾਂ ਵਿਚ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵੀ ਸ਼ਾਮਲ ਹਨ ਜਿੱਥੇ ਵਾਇਰਸ ਦੇ ਦੋ ਨਵੇਂ ਵੈਰੀਐਂਟ ਦਾ ਪਤਾ ਚੱਲਿਆ ਹੈ।

ਨੋਟ- ਬ੍ਰਿਟੇਨ ਨੇ ਯਾਤਰਾ ਪਾਬੰਦੀ ਵਾਲੀ ਸੂਚੀ 'ਚ 4 ਹੋਰ ਦੇਸ਼ ਕੀਤੇ ਸ਼ਾਮਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News