ਖ਼ੁਸ਼ਖ਼ਬਰੀ: ਹੁਣ UAE 'ਚ ਭਾਰਤੀ 2 ਦਿਨਾਂ 'ਚ ਕਰਾ ਸਕਣਗੇ ਪਾਸਪੋਰਟ ਰੀਨਿਊ

Saturday, Aug 01, 2020 - 05:41 PM (IST)

ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਪ੍ਰਵਾਸੀ ਹੁਣ ਸਿਰਫ਼ 2 ਦਿਨਾਂ ਦੇ ਅੰਦਰ ਆਪਣੇ ਪਾਸਪੋਰਟ ਦਾ ਨਵੀਨੀਕਰਣ ਕਰਾ ਸਕਣਗੇ। ਇਸ ਦੇ ਲਈ ਨਵੀਂ ਸੰਚਾਲਨ ਪ੍ਰਕਿਰਿਆ ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ।

'ਗਲਫ ਨਿਊਜ਼' ਨੇ ਖ਼ਬਰ ਦਿੱਤੀ ਕਿ ਦੁਬਈ ਵਿਚ ਭਾਰਤੀ ਦੂਤਾਵਾਸ ਯੂ.ਏ.ਈ. ਵਿਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੀਆਂ ਪਾਸਪੋਰਟ ਅਰਜ਼ੀਆਂ ਸਵੀਕਾਰ ਕਰ ਸਕੇਗਾ। ਇਸ ਤੋਂ ਪਹਿਲਾਂ ਹਰੇਕ ਅਮੀਰਾਤ ਦੇ ਵੱਖ-ਵੱਖ ਤਸਦੀਕ ਕੇਂਦਰ ਹੁੰਦੇ ਸਨ। ਦੁਬਈ ਵਿਚ ਕੌਂਸਲੇਟ ਜਨਰਲ ਡਾ. ਅਮਨ ਪੁਰੀ ਨੇ ਅਖ਼ਬਾਰ ਨੂੰ ਕਿਹਾ ਕਿ ਪਾਸਪੋਰਟ ਨਵੀਨੀਕਰਣ ਫ਼ਾਰਮ 'ਤੇ ਉਸੇ ਦਿਨ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪੁਰੀ ਨੇ ਕਿਹਾ ਕਿ ਕੁੱਝ ਅਰਜ਼ੀਆ ਦੀ ਪ੍ਰਕਿਰਿਆ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ, 'ਇਨ੍ਹਾਂ ਵਿਚ ਕੁੱਝ ਜ਼ਿਆਦਾ ਸਮਾਂ ਲੱਗ ਸਕਦਾ ਹੈ, ਔਸਤ 2 ਹਫ਼ਤੇ ਦਾ, ਜੇਕਰ ਇਸ ਵਿਚ ਪੁਲਸ ਤਸਦੀਕ ਜਾਂ ਭਾਰਤ ਤੋਂ ਕਿਸੇ ਹੋਰ ਮਨਜ਼ੂਰੀ ਦੀ ਜ਼ਰੂਰਤ ਪਈ ਤਾਂ।' ਭਾਰਤੀ ਦੂਤਾਵਾਸ ਨੇ ਪਿਛਲੇ ਸਾਲ ਇੱਥੇ 2 ਲੱਖ ਤੋਂ ਜ਼ਿਆਦਾ ਪਾਸਪੋਰਟ ਜ਼ਾਰੀ ਕੀਤੇ ਸਨ, ਜੋ ਦੁਨੀਆ ਭਰ ਦੇ ਸਾਰੇ ਭਾਰਤੀ ਦੂਤਾਵਾਸਾਂ ਵਿਚ ਸਭ ਤੋਂ ਜ਼ਿਆਦਾ ਸਨ।

ਇਹ ਵੀ ਪੜ੍ਹੋ:  ਅਨੋਖਾ ਮਾਮਲਾ: ਕੋਰੋਨਾ ਪੀੜਤ ਜਨਾਨੀ ਧੀ ਨੂੰ ਜਨਮ ਦੇਣ ਮਗਰੋਂ ਭੁੱਲੀ 'ਪ੍ਰੈਗਨੈਂਸੀ'


cherry

Content Editor

Related News