ਯੂ.ਏ.ਈ. ਦੇ ਸ਼ਾਰਜਾਹ ''ਚ 21 ਸਾਲਾ ਭਾਰਤੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Wednesday, Nov 11, 2020 - 06:00 PM (IST)
ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਹਜਾਹ ਵਿਚ 21 ਸਾਲਾ ਇਕ ਭਾਰਤੀ ਵਿਦਿਆਰਥੀ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ। ਮੀਡੀਆ ਵਿਚ ਪ੍ਰਕਾਸ਼ਿਤ ਇਕ ਖ਼ਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ। ਖ਼ਬਰ ਦੇ ਮੁਤਾਬਕ, ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਕੰਪਿਊਟਰ ਇੰਜੀਨੀਅਰ ਵਿਸ਼ੇ ਦੇ ਚੌਥੇ ਸਾਲ ਦੇ ਵਿਦਿਆਰਥੀ ਜਯੋਤ ਨੂੰ ਸ਼ਾਰਜਾਹ ਦੇ ਅਲ ਰੋਲਾ ਖੇਤਰ ਵਿਚ ਸਥਿਤ ਉਸ ਦੇ ਘਰ ਵਿਚ 2 ਨਵੰਬਰ ਨੂੰ ਪੱਖੇ ਨਾਲ ਲਟਕਿਆ ਹੋਇਆ ਪਾਇਆ ਗਿਆ। ਪੁਲਸ ਨੇ ਗਲਫ ਨਿਊਜ਼ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਨੈਸਨਲ ਅਸੈਂਬਲੀ 'ਚ ਬਿਲਾਵਲ ਭੁੱਟੋ ਸਣੇ 12 ਮੈਂਬਰ ਅਰਬਪਤੀ
ਮ੍ਰਿਤਕ ਦੇ ਭਰਾ ਨਿਰਲ ਨੇ ਅਖ਼ਬਾਰ ਨੂੰ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅੰਦਾਜ਼ਾ ਨਹੀਂ ਸੀ ਕਿ ਜਯੋਤ ਅਜਿਹਾ ਕੁਝ ਕਰਨ ਵਾਲਾ ਹੈ। ਕਥਿਤ ਤੌਰ 'ਤੇ ਖੁਦਕੁਸ਼ੀ ਦੇ ਸਮੇਂ ਜਯੋਤ ਘਰ ਵਿਚ ਇਕੱਲਾ ਸੀ। ਨਿਰਲ ਨੇ ਗਲਫ ਨਿਊਜ਼ ਨੂੰ ਦੱਸਿਆ,''ਮੇਰੇ ਮਾਤਾ-ਪਿਤਾ ਅਲ ਆਇਨ ਗਏ ਸਨ। ਸਾਨੂੰ ਨਹੀਂ ਪਤਾ ਸੀਕਿ ਉਸ ਦੇ ਦਿਮਾਮਗ ਵਿਚ ਕੀ ਚੱਲ ਰਿਹਾ ਹੈ। ਇਹ ਬਹੁਤ ਹੀ ਅਚਾਨਕ ਸੀ। ਉਸ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਅਤੇ ਸਾਨੂੰ ਵੀ ਬਾਅਦ ਵਿਚ ਕੁਝ ਨਹੀਂ ਮਿਲਿਆ। ਅਸੀਂ ਇਹ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦੇ ਦਿਮਾਗ ਵਿਚ ਕੀ ਚੱਲ ਰਿਹਾ ਸੀ ਅਤੇ ਉਸ ਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਸੀ।'' ਇਸ ਵਿਚ ਨਾਮ ਨਾ ਦੱਸਣ ਦੀ ਸ਼ਰਤ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਫੌਰੇਂਸਿਕ ਦਲ ਨੂੰ ਕਤਲ ਦਾ ਖਦਸ਼ਾ ਨਹੀਂ ਹੈ। ਜਾਂਚ ਕਰਤਾਵਾਂ ਨੂੰ ਜਯੋਤ ਵੱਲੋਂ ਖੁਦਕੁਸ਼ੀ ਕਰਨ ਦਾ ਕੋਈ ਕਾਰਨ ਫਿਲਹਾਲ ਸਮਝ ਵਿਚ ਨਹੀਂ ਆ ਰਿਹਾ ਹੈ।