ਕੋਰੋਨਾ ਕਹਿਰ : ਯੂ.ਏ.ਈ. ਤੋਂ 49 ਭਾਰਤੀ ਕਾਮੇ ਪਰਤੇ ਸਵਦੇਸ਼

Tuesday, Oct 13, 2020 - 06:26 PM (IST)

ਕੋਰੋਨਾ ਕਹਿਰ : ਯੂ.ਏ.ਈ. ਤੋਂ 49 ਭਾਰਤੀ ਕਾਮੇ ਪਰਤੇ ਸਵਦੇਸ਼

ਦੁਬਈ (ਭਾਸ਼ਾ): ਮਾਲਕਾਂ ਵੱਲੋਂ ਛੱਡੇ ਜਾਣ ਦੇ ਬਾਅਦ ਕਈ ਮਹੀਨਿਆਂ ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਫਸੇ ਕੁੱਲ 49 ਭਾਰਤੀ ਨਾਗਰਿਕਾਂ ਨੂੰ ਵਾਪਸ ਸਵਦੇਸ਼ ਭੇਜ ਦਿੱਤਾ ਗਿਆ। ਇਸ ਦੇ ਲਈ ਇੱਥੇ ਸਥਿਤ ਭਾਰਤੀ ਮਿਸ਼ਨ ਨੇ ਉਹਨਾਂ ਨੂੰ ਉਹਨਾਂ ਦੇ ਪਾਸਪੋਰਟ ਅਤੇ ਸੁਰੱਖਿਆ ਫੰਡ ਵਾਪਸ ਦਿਵਾਉਣ ਵਿਚ ਮਦਦ ਕੀਤੀ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਦੀ ਇਕ ਖ਼ਬਰ ਤੋਂ ਮਿਲੀ।

ਗਲਫ ਨਿਊਜ਼ ਦੀ ਖ਼ਬਰ ਦੇ ਮੁਤਾਬਕ, ਦੁਬਈ ਵਿਚ ਭਾਰਤੀਆਂ ਦੀ ਮਲਕੀਅਤ ਵਾਲੀ ਲੱਕੜ ਦੇ ਕੰਮ ਨਾਲ ਸਬੰਧਤ ਦੋ ਕੰਪਨੀਆਂ ਦੇ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਬੰਦ ਹੋਣ ਦੇ ਬਾਅਦ ਇਹਨਾਂ ਭਾਰਤੀਆਂ ਨੂੰ ਉਹਨਾਂ ਦੀਆਂ ਕੰਪਨੀਆਂ ਨੇ ਛੱਡ ਦਿੱਤਾ ਸੀ ਅਤੇ ਉਹਨਾਂ ਨੂੰ ਪਿਛਲੇ 6 ਮਹੀਨੇ ਤੋਂ ਭੁਗਤਾਨ ਨਹੀਂ ਕੀਤਾ ਗਿਆ ਸੀ। ਇਹਨਾਂ ਭਾਰਤੀਆਂ ਦੀਆਂ ਜਦੋਂ ਮੁਸ਼ਕਲਾਂ ਵਧੀਆਂ ਤਾਂ ਉਹਨਾਂ ਨੇ ਦੁਬਈ ਸਥਿਤ ਭਾਰਤੀ ਵਣਜ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਵਾਪਸ ਸਵਦੇਸ਼ ਪਰਤਣ ਵਿਚ ਮਦਦ ਮੰਗੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਅਸੰਤੁਸ਼ਟਾਂ ਨੇ ਇਮਰਾਨ 'ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ 'ਸੈਨਾ ਦੀ ਕਠਪੁਤਲੀ'

ਕੌਂਸਲ ਫੌਰ ਪ੍ਰੈੱਸ, ਇਨਫੋਰਮੇਸ਼ਨ ਐਂਡ ਕਲਚਰ, ਨੀਰਜ ਅਗਰਵਾਲ ਦੇ ਹਵਾਲੇ ਨਾਲ ਖ਼ਬਰ ਵਿਚ ਕਿਹਾ ਗਿਆ,''ਕੰਪਨੀਆਂ ਦੇ ਬੰਦ ਹੋਣ ਦੇ ਬਾਅਦ ਇਹ ਕਾਮੇ ਮੁਸ਼ਕਲ ਵਿਚ ਸਨ ਅਤੇ ਇਹ ਭਾਰਤੀ ਮਾਲਕਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਸਨ। ਉਹਨਾਂ ਨੂੰ ਛੇ ਮਹੀਨੇ ਦਾ ਭੁਗਤਾਨ ਨਹੀਂ ਮਿਲਿਆ ਸੀ ਅਤੇ ਉਹਨਾਂ ਨੇ ਵਾਪਸ ਘਰ ਪਰਤਣ ਲਈ ਮਦਦ ਮੰਗੀ ਸੀ।'' ਉਹਨਾਂ ਨੇ ਕਿਹਾ ਕਿ ਭਾਰਤੀ ਮਿਸ਼ਨ ਬੀਤੀ ਜੁਲਾਈ ਤੋਂ ਕਾਮਿਆਂ ਨੂੰ ਖਾਧ ਸਮੱਗਰੀ ਦੀ ਸਪਲਾਈ ਕਰ ਰਿਹਾ ਸੀ। ਅਗਰਵਾਲ ਨੇ ਕਿਹਾ ਕਿ ਕਾਮੇ ਸਮੂਹਾਂ ਵਿਚ ਭਾਰਤ ਪਰਤੇ ਅਤੇ ਆਖਰੀ ਸਮੂਹ 10 ਅਕਤੂਬਰ ਨੂੰ ਲਖਨਊ ਦੇ ਲਈ ਰਵਾਨਾ ਹੋਇਆ।


author

Vandana

Content Editor

Related News