ਜਹਾਜ਼ ਦੇ ਬਾਥਰੂਮ 'ਚ ਫਸੀ ਔਰਤ, ਮੁਸ਼ਕਲ ਨਾਲ ਕੱਢੀ ਗਈ ਬਾਹਰ

09/29/2019 3:10:55 PM

ਨਿਊਯਾਰਕ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਜਹਾਜ਼ 'ਚ ਸਫਰ ਕਰਨ ਵਾਲੇ ਲੋਕ ਹੈਰਾਨ ਤੇ ਪ੍ਰੇਸ਼ਾਨ ਹੋ ਗਏ। ਅਸਲ 'ਚ ਇਕ ਅਮਰੀਕੀ ਜਹਾਜ਼ ਦੇ ਬਾਥਰੂਮ 'ਚ ਮਹਿਲਾ ਯਾਤਰੀ ਫਸ ਗਈ ਤੇ ਉਸ ਨੂੰ ਕਾਫੀ ਮੁਸ਼ਕਲ ਨਾਲ ਬਾਹਰ ਕੱਢਿਆ ਜਾ ਸਕਿਆ।

ਯੁਨਾਈਟਡ ਏਅਰਲਾਈਨਜ਼ ਦੀ ਫਲਾਈਟ 1554 ਜੋ ਵਾਸ਼ਿੰਗਟਨ ਡੀ. ਸੀ. ਤੋਂ ਸੈਨ ਫਰਾਂਸਿਸਕੋ ਜਾ ਰਹੀ ਸੀ, ਦੇ ਬਾਥਰੂਮ 'ਚ ਇਕ ਮਹਿਲਾ ਯਾਤਰੀ ਫਸ ਗਈ। ਕੰਪਨੀ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਬਾਥਰੂਮ ਦਾ ਦਰਵਾਜ਼ਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ, ਜਿਸ ਕਾਰਨ ਯਾਤਰੀ ਔਰਤ ਇੱਥੇ ਫਸ ਗਈ। ਡੇਨਿਵਰ 'ਚ ਹੀ ਜਹਾਜ਼ ਦੀ ਲੈਂਡਿੰਗ ਕਰਵਾਈ ਗਈ ਤੇ ਇਸ ਦੇ ਬਾਅਦ ਔਰਤ ਨੂੰ ਜਹਾਜ਼ ਦੇ ਬਾਥਰੂਮ 'ਚੋਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਗਿਆ। ਜਹਾਜ਼ ਨੇ ਸੈਨ ਫਰਾਂਸਿਸਕੋ 'ਚ ਰਾਤ ਦੇ 8.30 ਵਜੇ ਪੁੱਜਣਾ ਸੀ ਪਰ ਦੇਰੀ ਹੋਣ ਕਾਰਨ ਇਹ 11 ਕੁ ਵਜੇ ਪੁੱਜਾ।

ਇਸ ਮਗਰੋਂ ਕੰਪਨੀ ਨੇ ਜਹਾਜ਼ 'ਚ ਸਵਾਰ ਲੋਕਾਂ ਕੋਲੋਂ ਮੁਆਫੀ ਮੰਗੀ। ਏਅਰਲਾਈਨਜ਼ ਨੇ ਕਿਹਾ,''ਔਰਤ ਨੂੰ ਲੈਂਡਿੰਗ ਦੇ ਬਾਅਦ ਸੁਰੱਖਿਅਤ ਢੰਗ ਨਾਲ ਕੱਢ ਲਿਆ ਗਿਆ ਅਤੇ ਯਾਤਰੀਆਂ ਨੇ ਆਪਣੀ ਯਾਤਰਾ ਜਾਰੀ ਰੱਖੀ। ਅਸੀਂ ਸਾਰਿਆਂ ਨੇ ਇਸ ਗਲਤੀ ਦੀ ਮੁਆਫੀ ਮੰਗੀ ਹੈ। ਇਹ ਵੀਡੀਓ ਟਵਿੱਟਰ 'ਤੇ ਟੇਲਰ ਕਿੰਬਰ ਵਲੋਂ ਸਾਂਝੀ ਕੀਤੀ ਗਈ ਤੇ ਕਾਫੀ ਵਾਇਰਲ ਹੋ ਰਹੀ ਹੈ।


Related News