ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਅਨੋਖਾ ਦਰੱਖ਼ਤ, ਜਿਸ ’ਤੇ ਲੱਗਦੇ ਹਨ ਸਿੱਕੇ, 1700 ਸਾਲ ਪੁਰਾਣਾ ਹੈ ਇਤਿਹਾਸ

Friday, Mar 24, 2023 - 12:29 AM (IST)

ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਅਨੋਖਾ ਦਰੱਖ਼ਤ, ਜਿਸ ’ਤੇ ਲੱਗਦੇ ਹਨ ਸਿੱਕੇ, 1700 ਸਾਲ ਪੁਰਾਣਾ ਹੈ ਇਤਿਹਾਸ

ਲੰਡਨ (ਇੰਟ.) : ਪੂਰੀ ਦੁਨੀਆ 'ਚ ਲੱਖਾਂ, ਕਰੋੜਾਂ ਰਹੱਸ ਮੌਜੂਦ ਹਨ, ਜਿਨ੍ਹਾਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਰਹੱਸ ਤੋਂ ਰੂਬਰੂ ਕਰਾਉਣ ਜਾ ਰਹੇ ਹਾਂ, ਜਿਸ ਦੇ ਬਾਰੇ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਹੀ ਕਦੇ ਸੁਣਿਆ ਹੋਵੇ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਗ੍ਰੇਟ ਬ੍ਰਿਟੇਨ 'ਚ ਮੌਜੂਦ ਇਕ ਦਰੱਖ਼ਤ ਬਾਰੇ, ਜਿਸ ’ਤੇ ਸਿੱਕੇ ਲੱਗਦੇ ਹਨ। ਇਸ ਦਰੱਖ਼ਤ 'ਚ ਇਕ ਨਹੀਂ, ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਕੇ ਲੱਗੇ ਹੋਏ ਹਨ। ਇਹ ਦਰੱਖ਼ਤ ਪੀਕ ਡਿਸਟ੍ਰਿਕਟ ਵਿੱਚ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਇਹ ਦਰੱਖ਼ਤ 1700 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ।

ਇਹ ਵੀ ਪੜ੍ਹੋ : ਹਿੰਡਨਬਰਗ ਦਾ ਇਕ ਹੋਰ ਧਮਾਕਾ, ਅਡਾਨੀ ਤੋਂ ਬਾਅਦ ਹੁਣ ਇਹ ਕੰਪਨੀ ਨਿਸ਼ਾਨੇ 'ਤੇ

PunjabKesari

ਇਸ ਦਰੱਖ਼ਤ 'ਚ ਲੱਗੇ ਸਿੱਕੇ ਹਾਲਾਂਕਿ ਉੱਗੇ ਨਹੀਂ ਸਗੋਂ ਲੋਕਾਂ ਵੱਲੋਂ ਲਗਾਏ ਗਏ ਹਨ। ਇਸ ਦਰੱਖ਼ਤ 'ਚ ਲੱਗੇ ਸਿੱਕੇ ਸਿਰਫ ਗ੍ਰੇਟ ਬ੍ਰਿਟੇਨ ਦੇ ਹੀ ਨਹੀਂ ਹਨ। ਦੁਨੀਆਭਰ ਦੇ ਦੇਸ਼ਾਂ ਦੇ ਸਿੱਕੇ ਇਸ ਦਰੱਖ਼ਤ ’ਤੇ ਲੱਗੇ ਹੋਏ ਹਨ। ਦੁਨੀਆਭਰ 'ਚ ਮਸ਼ਹੂਰ ਇਹ ਅਨੋਖਾ ਦਰੱਖ਼ਤ ਵੇਲਸ ਦੇ ਪੋਰਟਮੈਰੀਅਨ ਪਿੰਡ ਵਿੱਚ ਹੈ। ਇਹ ਇਕ ਮਸ਼ਹੂਰ ਟੂਰਿਸਟ ਸਪਾਟ ਹੈ। ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਕਿ ਇਸ ਦਰੱਖ਼ਤ ’ਤੇ ਲੋਕ ਦੂਰੋਂ-ਦੂਰੋਂ ਆ ਕੇ ਸਿੱਕੇ ਲਗਾ ਕੇ ਜਾਂਦੇ ਹਨ। ਇਸ ਦਰੱਖ਼ਤ 'ਤੇ ਕਰੀਬ 1700 ਸਾਲ ਪੁਰਾਣੇ ਸਿੱਕੇ ਵੀ ਲੱਗੇ ਹੋਏ ਹਨ। ਬ੍ਰਿਟੇਨ 'ਚ ਇਸ ਦਰੱਖ਼ਤ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : Breaking : ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਦਿੱਲੀ 'ਚ ਹੋਈ ਵੱਡੀ ਕਾਰਵਾਈ

PunjabKesari

ਹੁਣ ਤੱਕ ਇਸ ਦਰੱਖ਼ਤ 'ਚ ਇੰਨੇ ਸਿੱਕੇ ਲੱਗ ਚੁੱਕੇ ਹਨ ਕਿ ਹੁਣ ਸਿੱਕੇ ਲਗਾਉਣ ਦੀ ਥਾਂ ਹੀ ਨਹੀਂ ਬਚੀ। ਇਸ ਦਰੱਖ਼ਤ ’ਤੇ ਸਿੱਕੇ ਲਗਾਉਣ ਦੀਆਂ ਕਈ ਮਾਨਤਾਵਾਂ ਹਨ। ਮਾਨਤਾਵਾਂ ਕਾਰਨ ਇਸ ਦਰੱਖ਼ਤ ’ਤੇ ਲੋਕ ਸਿੱਕੇ ਲਗਾਉਂਦੇ ਹਨ। ਲੋਕ ਮੰਨਦੇ ਹਨ ਕਿ ਇਸ ਦਰੱਖ਼ਤ ਦੇ ਸਿੱਕੇ ਲਗਾਉਣ ਨਾਲ ਮੰਗੀ ਹੋਈ ਮੁਰਾਦ ਮਿੰਟਾਂ ’ਚ ਪੂਰੀ ਹੋ ਜਾਂਦੀ ਹੈ ਅਤੇ ਘਰਾਂ 'ਚ ਖੁਸ਼ਹਾਲੀ ਆਉਂਦੀ ਹੈ। ਕਈ ਹੋਰਨਾਂ ਲੋਕਾਂ ਦਾ ਮੰਨਣਾ ਹੈ ਕਿ ਇਸ ਦਰੱਖ਼ਤ ਵਿੱਚ ਕਿਸੇ ਦੈਵੀ ਸ਼ਕਤੀ ਦਾ ਵਾਸ ਹੈ। ਕ੍ਰਿਸਮਸ ਮੌਕੇ ਇਸ ਦਰੱਖ਼ਤ ਨੇੜੇ ਮਠਿਆਈਆਂ ਅਤੇ ਤੋਹਫੇ ਰੱਖੇ ਜਾਂਦੇ ਹਨ। ਪ੍ਰੇਮੀ ਜੋੜੇ ਆਪਣੇ ਰਿਸ਼ਤਿਆਂ 'ਚ ਜ਼ਿਆਦਾ ਮਿਠਾਸ ਲਈ ਇਸ ਦਰੱਖ਼ਤ ’ਤੇ ਸਿੱਕੇ ਲਗਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਜੋੜੇ ਇਕੱਠੇ ਹੋ ਕੇ ਇਸ ਦਰੱਖ਼ਤ 'ਤੇ ਸਿੱਕੇ ਚਿਪਕਾਉਂਦੇ ਹਨ, ਉਨ੍ਹਾਂ ਦੇ ਵਿਆਹ 'ਚ ਕੋਈ ਸਮੱਸਿਆ ਨਹੀਂ ਆਉਂਦੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News