ਅਨੌਖੀ ਪਰੰਪਰਾ; ਵਿਆਹ ਦੇ ਸਮੇਂ ਇੱਥੇ ਲਾੜੀ ਦਾ ਰੋਣਾ ਜ਼ਰੂਰੀ, ਹੰਝੂ ਨਾ ਨਿਕਲਣ 'ਤੇ ਕੁੱਟ ਕੇ ਰਵਾਉਂਦੀ ਹੈ ਮਾਂ...

Monday, Dec 09, 2024 - 04:02 PM (IST)

ਅਨੌਖੀ ਪਰੰਪਰਾ; ਵਿਆਹ ਦੇ ਸਮੇਂ ਇੱਥੇ ਲਾੜੀ ਦਾ ਰੋਣਾ ਜ਼ਰੂਰੀ, ਹੰਝੂ ਨਾ ਨਿਕਲਣ 'ਤੇ ਕੁੱਟ ਕੇ ਰਵਾਉਂਦੀ ਹੈ ਮਾਂ...

ਇੰਟਰਨੈਸ਼ਨਲ ਡੈਸਕ- ਭਾਰਤੀ ਵਿਆਹਾਂ ਵਿੱਚ ਸਭ ਤੋਂ ਮੁਸ਼ਕਲ ਸਮਾਂ ਵਿਦਾਈ ਦਾ ਹੁੰਦਾ ਹੈ, ਜਦੋਂ ਧੀ ਆਪਣਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ। ਇਹ ਪਲ ਧੀ ਅਤੇ ਉਸ ਦੇ ਮਾਪਿਆਂ ਲਈ ਬਹੁਤ ਭਾਵੁਕ  ਕਰ ਦੇਣ ਵਾਲਾ ਹੁੰਦਾ ਹੈ। ਅਜਿਹੇ 'ਚ ਲੋਕ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਪਾਉਂਦੇ ਅਤੇ ਰੋਣ ਲੱਗ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗੁਆਂਢੀ ਦੇਸ਼ ਚੀਨ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਵਿਦਾਈ ਦੇ ਸਮੇਂ ਲਾੜੀ ਦਾ ਰੋਣਾ ਜ਼ਰੂਰੀ ਹੈ, ਜੇਕਰ ਉਹ ਨਹੀਂ ਰੋਂਦੀ ਤਾਂ ਮਾਂ ਉਸ ਨੂੰ ਕੁੱਟ-ਕੁੱਟ ਕੇ ਰੋਣ ਲਈ ਮਜਬੂਰ ਕਰ ਦਿੰਦੀ ਹੈ।

ਇਹ ਵੀ ਪੜ੍ਹੋ : ਆ ਗਈ ਹਿਊਮਨ ਵਾਸ਼ਿੰਗ ਮਸ਼ੀਨ, 15 ਮਿੰਟਾਂ 'ਚ ਸਰੀਰ ਦੀ ਗੰਦਗੀ ਕਰੇਗੀ ਸਾਫ

ਇਸ ਪਰੰਪਰਾ ਦੇ ਪਿੱਛੇ ਇਕ ਬਹੁਤ ਹੀ ਦਿਲਚਸਪ ਕਾਰਨ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣਕਾਰੀ ਮੁਤਾਬਕ ਚੀਨ ਦੇ ਦੱਖਣ-ਪੱਛਮੀ ਸੂਬੇ ਸਿਚੁਆਨ 'ਚ ਤੁਜੀਆ ਕਬੀਲੇ ਦੇ ਲੋਕ ਰਹਿੰਦੇ ਹਨ। ਇਹ ਹਜ਼ਾਰਾਂ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਦੇ ਵਿਆਹ ਵਿੱਚ ਲਾੜੀ ਦਾ ਰੋਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜਿਸ ਕਾਰਨ ਇਸ ਕਬੀਲੇ ਦੀਆਂ ਕੁੜੀਆਂ ਇੱਕ ਮਹੀਨਾ ਪਹਿਲਾਂ ਹੀ ਰੋਣ ਦੀ ਪ੍ਰੈਕਟਿਸ ਸ਼ੁਰੂ ਕਰ ਦਿੰਦੀਆਂ ਹਨ। ਕਈ ਮੌਕਿਆਂ 'ਤੇ, ਜੇ ਲਾੜੀ ਨੂੰ ਰੋਣਾ ਨਹੀਂ ਆਉਂਦਾ ਤਾਂ ਮਾਂ ਆਪਣੀ ਧੀ ਨੂੰ ਕੁੱਟ-ਕੁੱਟ ਕੇ ਰਵਾਉਂਦੀ ਹੈ।

ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ

ਆਡੀਟੀ ਸੈਂਟਰਲ ਦੀ ਵੈੱਬਸਾਈਟ 'ਤੇ ਇਕ ਰਿਪੋਰਟ ਦੇ ਅਨੁਸਾਰ ਵਿਆਹ ਦੌਰਾਨ ਲਾੜੀ ਦੇ ਰੋਣ ਦੀ ਪਰੰਪਰਾ 17ਵੀਂ ਸਦੀ ਵਿੱਚ ਆਪਣੇ ਸਿਖਰ 'ਤੇ ਸੀ। ਇਹ ਪਰੰਪਰਾ 475 ਈਸਾ ਪੂਰਵ ਤੋਂ 221 ਈਸਾ ਪੂਰਵ ਦੇ ਵਿਚਕਾਰ ਸ਼ੁਰੂ ਹੋਈ ਦੱਸੀ ਜਾਂਦੀ ਹੈ। ਦਰਅਸਲ, ਉਸ ਸਮੇਂ ਜਾਓ ਰਾਜ ਦੀ ਰਾਜਕੁਮਾਰੀ ਦਾ ਵਿਆਹ ਯਾਨ ਰਾਜ ਵਿੱਚ ਹੋਇਆ ਸੀ। ਜਦੋਂ ਰਾਜਕੁਮਾਰੀ ਨੂੰ ਉਸਦੇ ਵਿਆਹ ਤੋਂ ਬਾਅਦ ਵਿਦਾਇਗੀ ਦਿੱਤੀ ਜਾ ਰਹੀ ਸੀ ਤਾਂ ਉਸਦੀ ਮਾਂ ਫੁੱਟ-ਫੁੱਟ ਕੇ ਰੋ ਪਈ ਅਤੇ ਆਪਣੀ ਧੀ ਨੂੰ ਜਲਦੀ ਘਰ ਆਉਣ ਲਈ ਕਿਹਾ। ਇਸ ਘਟਨਾ ਤੋਂ ਬਾਅਦ ਇੱਥੇ ਇਹ ਪਰੰਪਰਾ ਸ਼ੁਰੂ ਹੋ ਗਈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਲਾੜੀ ਨਾ ਰੋਵੇ ਤਾਂ ਉਸ ਦਾ ਪਿੰਡ ਵਿੱਚ ਮਜ਼ਾਕ ਬਣ ਜਾਂਦਾ ਹੈ ਅਤੇ ਲੋਕ ਉਸ ਨੂੰ ਪਰਿਵਾਰ ਦੀ ਮਾੜੀ ਪੀੜ੍ਹੀ ਸਮਝਦੇ ਹਨ। 

ਇਹ ਵੀ ਪੜ੍ਹੋ: ਦੋਸਤ ਹੋਵੇ ਤਾਂ ਅਜਿਹਾ; ਟਰੰਪ ਨੂੰ ਰਾਸ਼ਟਰਪਤੀ ਚੋਣ ਜਿਤਾਉਣ ਲਈ ਐਲੋਨ ਮਸਕ ਨੇ ਖਰਚ ਕੀਤੇ 2200 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News