ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਟਲੀ ''ਚ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

Saturday, Sep 10, 2022 - 03:00 PM (IST)

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਟਲੀ ''ਚ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

ਮਿਲਾਨ (ਸਾਬੀ ਚੀਨੀਆ)- ਭਾਰਤ ਦੇ ਪੈਟਰੋਲੀਅਮ, ਕੁਦਰਤੀ ਗੈਸਾਂ ਤੇ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਮਿਲਾਨ ਵਿਚ ਹੋਏ ਇਕ ਬਹੁ-ਉਦੇਸ਼ੀ ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਇਟਲੀ ਤੋਂ ਇਲਾਵਾ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਗਈ। ਉਨ੍ਹਾਂ ਇਟਲੀ ਰਹਿੰਦੇ ਭਾਰਤੀ ਲੋਕਾਂ ਅਤੇ ਵਪਾਰੀਆਂ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵੀ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ।

PunjabKesari

ਇਟਲੀ ਵਿਚ ਭਾਰਤੀ ਅੰਬੈਸਡਰ ਮੈਡਮ ਨੀਨਾ ਮਲਹੋਤਰਾ ਅਤੇ ਮਿਲਾਨ ਸਲਾਹਕਾਰ ਦਫਤਰ ਤੋਂ ਮੈਡਮ ਟੀ, ਅਜੂੰਗਲਾ ਜਮੀਰ ਵੱਲੋਂ ਉਨ੍ਹਾਂ ਨੂੰ ਇਟਲੀ ਆਉਣ 'ਤੇ ਜੀ ਆਇਆ ਆਖਿਆ ਗਿਆ। ਉਪਰੰਤ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਬਹੁਤ ਛੋਟੀ ਉਮਰ ਵਿਚ ਇਟਲੀ ਆਏ ਸਨ ਅਤੇ ਇੱਥੋਂ ਦੀ ਸੰਸਕ੍ਰਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨਾਂ ਭਾਰਤੀ ਲੋਕਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਕ ਮਜਬੂਤ ਅਰਥ ਵਿਵਸਥਾ ਦੇ ਤੌਰ 'ਤੇ ਤੇਜੀ ਨਾਲ ਉੱਭਰ ਰਿਹਾ ਹੈ। ਇਸ ਮੌਕੇ ਮੌਜੂਦ ਸਿੱਖ ਆਗੂਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ 'ਤੇ ਮਨਾਉਣ ਲਈ ਭਾਰਤ ਸਰਕਾਰ ਦਾ ਤਹ੍ਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ | 


author

cherry

Content Editor

Related News