NW ਪਾਕਿਸਤਾਨ ''ਚ ਅਣਪਛਾਤੇ ਵਿਅਕਤੀਆਂ ਨੇ ਕੁੜੀਆਂ ਦਾ ਸਕੂਲ ਕੀਤਾ ਤਬਾਹ

Thursday, May 09, 2024 - 07:09 PM (IST)

NW ਪਾਕਿਸਤਾਨ ''ਚ ਅਣਪਛਾਤੇ ਵਿਅਕਤੀਆਂ ਨੇ ਕੁੜੀਆਂ ਦਾ ਸਕੂਲ ਕੀਤਾ ਤਬਾਹ

ਪੇਸ਼ਾਵਰ (ਪੀ. ਟੀ. ਆਈ.): ਪਾਕਿਸਤਾਨ ਵਿਖੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਕੁੜੀਆਂ ਦੇ ਇੱਕੋ ਇੱਕ ਨਿੱਜੀ ਸਕੂਲ ਨੂੰ ਵਿਸਫੋਟਕਾਂ ਨਾਲ ਉਡਾ ਦਿੱਤਾ ਗਿਆ ਅਤੇ ਤਬਾਹ ਕਰ ਦਿੱਤਾ ਗਿਆ। ਇੱਕ ਮੀਡੀਆ ਰਿਪੋਰਟ ਵਿੱਚ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਸਥਾਨਕ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਡੇਰਾ ਇਸਮਾਈਲ ਖਾਨ ਜ਼ਿਲੇ ਦੇ ਦਰਜ਼ਾਂਡਾ ਖੇਤਰ 'ਚ ਬੁੱਧਵਾਰ ਨੂੰ ਵਾਪਰੀ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਅਫੀਮ ਵਿਰੋਧੀ ਮੁਹਿੰਮ 'ਚ ਹੋਏ ਧਮਾਕੇ ਦੀ IS ਨੇ ਲਈ ਜ਼ਿੰਮੇਵਾਰੀ 

ਸਕੂਲ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ, ਜਿਸ ਨਾਲ ਦੋ ਕਮਰੇ ਤਬਾਹ ਹੋ ਗਏ। ਅਖ਼ਬਾਰ ਨੇ ਕਿਹਾ,"ਗਾਰਡ ਨੇ ਇਹ ਸਿਕਾਇਤ ਵੀ ਕੀਤੀ ਕਿ ਦੋਸ਼ੀਆਂ ਨੇ ਜਾਣ ਤੋਂ ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਨਾਲ ਹੀ ਇਹ ਖੇਤਰ ਵਿੱਚ ਕੁੜੀਆਂ ਲਈ ਇੱਕੋ ਇੱਕ ਪ੍ਰਾਈਵੇਟ ਸਕੂਲ ਸੀ। ਪੁਲਸ ਨੇ ਸਕੂਲ ਤੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News