80 ਫੀਸਦੀ ਤੋਂ ਜ਼ਿਆਦਾ ਬੱਚਿਆਂ ਦੇ ਖਾਣੇ ''ਚ ਪੋਸ਼ਕ ਤੱਤ ਨਹੀਂ

Saturday, Nov 02, 2019 - 07:04 PM (IST)

80 ਫੀਸਦੀ ਤੋਂ ਜ਼ਿਆਦਾ ਬੱਚਿਆਂ ਦੇ ਖਾਣੇ ''ਚ ਪੋਸ਼ਕ ਤੱਤ ਨਹੀਂ

ਵਾਸ਼ਿੰਗਟਨ— ਯੂਨੀਸੇਫ ਦੀ ਇਕ ਰਿਪੋਰਟ ਮੁਤਾਬਕ ਭਾਰਤ 'ਚ 80 ਫੀਸਦੀ ਤੋਂ ਜ਼ਿਆਦਾ ਬੱਚੇ ਅਤੇ ਬੱਚੀਆਂ ਅਜਿਹੀਆਂ ਹਨ, ਜਿਨ੍ਹਾਂ ਦੀ ਖੁਰਾਕ 'ਚ ਪੋਸ਼ਕ ਤੱਤਾਂ ਦੀ ਕਮੀ ਹੈ ਤੇ 10 ਫੀਸਦੀ ਤੋਂ ਵੀ ਘੱਟ ਮੁੰਡੇ ਅਤੇ ਕੁੜੀਆਂ ਰੋਜ਼ਾਨਾ ਫਲ ਅਤੇ ਆਂਡੇ ਖਾਂਦੇ ਹਨ।

ਬੱਚਿਆਂ ਦੀ ਖੁਰਾਕ 'ਚ ਆਇਰਨ, ਫੋਲੇਟ, ਵਿਟਾਮਿਨ ਏ, ਵਿਟਾਮਿਨ ਬੀ12 ਅਤੇ ਵਿਟਾਮਿਨ ਡੀ ਵਰਗੇ ਪੋਸ਼ਕ ਤੱਤਾਂ ਦੀ ਕਮੀ ਹੈ। ਯੂਨੀਸੇਫ ਦੀ ਰਿਪੋਰਟ ਐਡੋਲੈਸੇਂਟ, ਡਾਈਟ ਐਂਡ ਨਿਊਟ੍ਰੀਸ਼ਨ : ਗ੍ਰੋਈਂਗ ਵੇਲ ਇਨ ਏ ਚੇਂਜਿੰਗ ਵਰਲਡ, ਹਾਲ 'ਚ ਜਾਰੀ ਕੀਤੀ ਗਈ ਕੰਪਰੀਹੈਂਸਿਵ ਨੈਸ਼ਨਲ ਨਿਊਟ੍ਰੀਸ਼ਨ ਸਰਵੇ (ਸੀ. ਐੱਨ. ਐੱਨ. ਐੱਸ.) ਦੀ ਰਿਪਰੋਟ 'ਤੇ ਆਧਾਰਿਤ ਹੈ। ਸੰਯੁਕਤ ਰਾਸ਼ਟਰ ਨੇ 10 ਤੋਂ 19 ਸਾਲ ਵਿਚਾਲੇ ਦੇ ਵਿਅਕਤੀ ਨੂੰ ਬੱਚੇ ਦੱਸਿਆ ਹੈ।

ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਐੱਚ. ਫੋਰੇ ਨੇ ਨੀਤੀ ਕਮਿਸ਼ਨ 'ਚ ਰਿਪੋਰਟ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਯੂਨੀਸੇਫ ਦੇ ਦ੍ਰਿਸ਼ਟੀਕੋਣ ਨਾਲ ਅਸੀਂ ਬੱਚਿਆਂ ਦੇ ਖੁਰਾਕ, ਵਿਵਹਾਰ ਅਤੇ ਸੇਵਾਵਾਂ 'ਚ ਤਿੰਨ ਮੁਖੀ ਦਖਲਅੰਦਾਜ਼ੀ ਦੀ ਬੇਨਤੀ ਕਰਦੇ ਹਾਂ ਜੋ ਇਸ ਖਰਾਬ ਪੋਸ਼ਣ ਦੇ ਚੱਕਰ ਨੂੰ ਤੋੜ ਸਕਦੇ ਹਨ। ਭਾਰਤ 'ਚ ਲਗਭਗ ਸਾਰੇ ਬੱਚਿਆਂ ਦੀ ਖੁਰਾਕ 'ਚ ਪੋਸ਼ਕ ਤੱਤਾਂ ਦੀ ਕਮੀ ਹੈ। 25 ਫੀਸਦੀ ਹਫਤੇ 'ਚ ਇਕ ਵਾਰ ਵੀ ਹਰੀਆਂ ਸਬਜ਼ੀਆਂ ਨਹੀਂ ਖਾਂਦੇ।

ਰਿਪੋਰਟ ਮੁਤਾਬਕ ਕਿ 25 ਫੀਸਦੀ ਤੋਂ ਵੱਧ ਬੱਚੇ ਹਫਤੇ 'ਚ ਇਕ ਵਾਰ ਵੀ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਨਹੀਂ ਕਰਦੇ ਹਨ। ਰਿਪੋਰਟ ਮੁਤਾਬਕ, ਦੁੱਧ ਦੇ ਉਤਪਾਦਾਂ ਦਾ ਸੇਵਨ ਰੋਜ਼ਾਨਾ 50 ਫੀਸਦੀ ਬੱਚੇ ਕਰਦੇ ਹਨ।
ਆਮਦਨ ਵਧਣ 'ਤੇ ਜੰਕ ਫੂਡ 'ਤੇ ਖਰਚ ਹੋ ਰਿਹੈ ਜ਼ਿਆਦਾ ਪੈਸਾ
ਇਸ ਵਿਚ ਕਿਹਾ ਗਿਆ ਹੈ ਕਿ ਆਮਦਨ ਵਧਣ ਨਾਲ ਖਾਣ 'ਚ ਜ਼ਿਆਦਾ ਪੈਸਾ ਖਰਚ ਕੀਤਾ ਜਾਣ ਲੱਗਾ ਹੈ ਜਿਸ ਵਿਚ ਤਲਿਆ ਹੋਇਆ, ਜੰਕ ਫੂਡ, ਮਠਿਆਈਆਂ ਜ਼ਿਆਦਾ ਖਾਧੀਆਂ ਜਾਂਦੀਆਂ ਹਨ। ਅੱਜ ਭਾਰਤ ਦੇ ਹਰ ਹਿੱਸੇ 'ਚ 10 ਤੋਂ 19 ਸਾਲ ਦੇ ਬੱਚੇ ਨੂੰ ਸ਼ੂਗਰ ਅਤੇ ਦਿਲ ਦੀ ਬੀਮਾਰੀ ਦਾ ਖਤਰਾ ਹੈ। ਮੁੰਡਿਆਂ ਦੇ ਮੁਕਾਬਲੇ 'ਚ ਜ਼ਿਆਦਾ ਕੁੜੀਆਂ ਦਾ ਕੱਦ ਛੋਟਾ ਹੈ। 18 ਫੀਸਦੀ ਮੁੰਡਿਆਂ ਦੇ ਮੁਕਾਬਲੇ ਐਨੀਮੀਆ (ਖੂਨ ਦੀ ਕਮੀ) 40 ਫੀਸਦੀ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ।


author

Baljit Singh

Content Editor

Related News