ਪੰਜਾਬ ਦੇ ਸਰਹੱਦੀ ਖੇਤਰਾਂ ਦੇ ਸਕੂਲਾਂ ''ਚ ਬੱਚਿਆਂ ਦਾ ਆਉਣਾ ਅਜੇ ਵੀ ਅਸੰਭਵ

Monday, Sep 08, 2025 - 11:18 AM (IST)

ਪੰਜਾਬ ਦੇ ਸਰਹੱਦੀ ਖੇਤਰਾਂ ਦੇ ਸਕੂਲਾਂ ''ਚ ਬੱਚਿਆਂ ਦਾ ਆਉਣਾ ਅਜੇ ਵੀ ਅਸੰਭਵ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਹੜ੍ਹਾਂ ਤੋਂ ਬਾਅਦ ਅੱਜ ਜਿੱਥੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਖੋਲ੍ਹੇ ਗਏ ਹਨ, ਉੱਥੇ ਹੀ ਸਰਹੱਦੀ ਖੇਤਰ ਦੇ ਸਕੂਲਾਂ ਦਾ ਜਾਇਜ਼ਾ ਲਿਆ ਗਿਆ ਤਾਂ ਜ਼ਿਆਦਾਤਰ ਸਕੂਲ ਪਾਣੀ ਦੀ ਮਾਰ ਹੇਠ ਆਏ ਨਜ਼ਰ ਆਏ। ਇਸ ਕਾਰਨ ਸਕੂਲਾਂ ਦਾ ਰਿਕਾਰਡ ਅਤੇ ਹੋਰ ਸਮਾਨ ਖਰਾਬ ਹੋ ਗਿਆ ਹੈ। ਸਫ਼ਾਈ ਦੇ ਮਾਮਲੇ ਵਿੱਚ ਵੀ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ।

ਇਹ ਵੀ ਪੜ੍ਹੋ- ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੰਗਤ ਨੂੰ ਵੱਡੇ ਹੁਕਮ

ਇਸੇ ਕਰਕੇ ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਬੱਚਿਆਂ ਦਾ ਸਕੂਲ ਆਉਣਾ ਸੰਭਵ ਨਹੀਂ ਲੱਗ ਰਿਹਾ, ਕਿਉਂਕਿ ਕਈ ਥਾਵਾਂ ਤੇ ਅਜੇ ਵੀ ਪਾਣੀ ਖੜਾ ਹੈ। ਕੁਝ ਸਕੂਲਾਂ ਵਿੱਚ ਤਾਂ ਅੱਜ ਵੀ ਕਲਾਸਰੂਮ 'ਚ ਪਾਣੀ ਭਰਿਆ ਹੋਇਆ ਹੈ। ਸਕੂਲ ਸਟਾਫ ਆਪਣੇ ਪੈਸਿਆਂ ਨਾਲ ਸਫ਼ਾਈ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਵੇਲੇ ਬੱਚਿਆਂ ਲਈ ਸਕੂਲਾਂ ਵਿੱਚ ਪੜ੍ਹਾਈ ਮੁੜ ਸ਼ੁਰੂ ਕਰਨਾ ਮੁਸ਼ਕਲ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News