ਅਫ਼ਗਾਨਿਸਤਾਨ ’ਚ ਅਫ਼ਗਾਨ ਬੱਚੇ ਪਹਿਲਾਂ ਨਾਲੋਂ ਵੱਧ ਖ਼ਤਰੇ ’ਚ: ਯੂਨੀਸੇਫ

08/30/2021 12:42:31 PM

ਨਿਊਯਾਰਕ— ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਫ਼ਗਾਨ ਬੱਚਿਆਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਜ਼ੋਖਮ ਝੱਲਣਾ ਪੈ ਰਿਹਾ ਹੈ। ਹਾਲ ਦੀ ਹਫ਼ਤਿਆਂ ਵਿਚ ਵਧੇ ਸੰਘਰਸ਼ ਅਤੇ ਅਸੁਰੱਖਿਆ ਦੀ ਸਭ ਤੋਂ ਵੱਡੀ ਕੀਮਤ ਅਫ਼ਗਾਨ ਬੱਚਿਆਂ ਨੇ ਅਦਾ ਕੀਤੀ ਹੈ ਅਤੇ ਦੁਨੀਆ ਉਨ੍ਹਾਂ ਨੂੰ ਹੁਣ ਨਹੀਂ ਛੱਡ ਸਕਦੀ। ਯੂਨੀਸੇਫ ਦੱਖਣੀ ਏਸ਼ੀਆ ਦੇ ਖੇਤਰੀ ਡਾਇਰੈਕਟਰ ਜਾਰਜ ਲਾਰੀਆ ਅਦਜੇਈ ਨੇ ਕਿਹਾ ਕਿ ਹੁਣ ਇਸ ਸੁਰੱਖਿਆ ਸੰਕਟ ਦੇ ਨਾਲ-ਨਾਲ ਅਨਾਜ ਕੀਮਤਾਂ ਦਾ ਆਸਮਾਨ ਨੂੰ ਛੂਹਣਾ, ਗੰਭੀਰ ਸੋਕਾ, ਕੋਵਿਡ-19 ਦਾ ਫੈਲਾਅ ਅਤੇ ਵਧੇਰੇ ਸਰਦੀ ਕਾਰਨ ਵੱਧ ਤੋਂ ਵੱਧ ਬੱਚੇ ਪਹਿਲਾਂ ਨਾਲੋਂ ਕਿਤੇ ਵੱਧ ਖ਼ਤਰੇ  ਵਿਚ ਹਨ। 

ਬੱਚਿਆਂ ਨੂੰ ਬੁਨਿਆਦੀ ਸਿਹਤ ਦੇਖਭਾਲ ਤੋਂ ਵਾਂਝਾ ਰੱਖਿਆ ਗਿਆ ਹੈ, ਜੋ ਉਨ੍ਹਾਂ ਨੂੰ ਪੋਲੀਓ, ਟੈਟਨਸ ਅਤੇ ਹੋਰ ਬੀਮਾਰੀਆਂ ਤੋਂ ਬਚਾਅ ਸਕਦੀ ਹੈ। ਯੂ. ਐੱਨ. ਦੀ ਰਿਪੋਰਟ ਮੁਤਾਬਕ ਦੇਸ਼ ’ਚ ਸੰਘਰਸ਼ ਤੇਜ਼ ਹੋਣ ਨਾਲ ਕਈ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਆਪਣੇ ਸਕੂਲਾਂ ਅਤੇ ਦੋਸਤਾਂ ਨਾਲੋਂ ਨਾਅਤਾ ਤੋੜ ਲਿਆ ਗਿਆ ਹੈ। ਯੂਨੀਸੇਫ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਮੌਜੂਦਾ ਹਾਲਾਤ ਇੰਝ ਹੀ ਬਣੇ ਰਹੇ ਤਾਂ ਅਫ਼ਗਾਨਿਸਤਾਨ ਵਿਚ 10 ਲੱਖ ਤੋਂ ਵੱਧ ਬੱਚੇ ਗੰਭੀਰ ਕੁਪੋਸ਼ਣ ਦਾ ਸਾਹਮਣਾ ਕਰਨਗੇ, ਜੋ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ

ਲਾਰੀਆ ਨੇ ਕਿਹਾ ਕਿ 2.2 ਮਿਲੀਅਨ ਕੁੜੀਆਂ ਸਮੇਤ 40 ਲੱਖ ਤੋਂ ਵੱਧ ਬੱਚੇ ਸਕੂਲ ਤੋਂ ਬਾਹਰ ਹਨ, ਯਾਨੀ ਕਿ ਸਿੱਖਿਆ ਹਾਸਲ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਅਤੇ ਬਾਲਗ ਮਾਨਸਿਕ ਸਿਹਤ ਸਹਾਇਤਾ ਦੀ ਸਖ਼ਤ ਜ਼ਰੂਰਤ ਕਾਰਨ ਚਿੰਤਾਵਾਂ ਅਤੇ ਡਰ ਨਾਲ ਜੂਝ ਰਹੇ ਹਨ। ਯੂਨੀਸੇਫ ਜੋ ਕਿ ਪਿਛਲੇ 6 ਦਹਾਕਿਆਂ ਤੋਂ ਵੱਧ ਸਮੇਂ ਤੋਂ ਅਫ਼ਗਾਨਿਸਤਾਨ ਵਿਚ ਹੈ, ਦੇਸ਼ ਭਰ ਵਿਚ ਆਪਣੀ ਮੌਜੂਦਗੀ ਨੂੰ ਕਾਇਮ ਰੱਖਣਾ ਜਾਰੀ ਰੱਖਦਾ ਹੈ ਅਤੇ ਪ੍ਰਤੀਕਿਰਿਆ ਨੂੰ ਵਧਾਉਣ ਲਈ ਵਾਰਤਾਕਾਰਾਂ ਨਾਲ ਜੁੜ ਰਿਹਾ ਹੈ।


Tanu

Content Editor

Related News