ਤਾਲਿਬਾਨ ਸੂਬੇ ''ਚ ਤੇਜ਼ੀ ਨਾਲ ਵਧੀ ਬੇਰੁਜ਼ਗਾਰੀ ਅਤੇ ਭੁੱਖਮਰੀ, ਅਫਗਾਨਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਮਦਦ

Wednesday, Oct 06, 2021 - 03:04 PM (IST)

ਕਾਬੁਲ- ਅਫਗਾਨਿਸਤਾਨ 'ਤੇ ਤਾਲਿਬਾਨ ਕਬਜ਼ੇ ਤੋਂ ਬਾਅਦ ਦੇਸ਼ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਫਗਾਨਿਸਤਾਨ 'ਚ ਸਰਕਾਰ ਚਲਾਉਣਾ ਤਾਲਿਬਾਨ ਦੇ ਲਈ ਵੱਡੀ ਚਣੌਤੀ ਸਾਬਿਤ ਹੋ ਰਿਹਾ ਹੈ। ਆਰਥਿਕ ਸੰਕਟ ਦੇ ਨਾਲ ਅਫਗਾਨੀ ਲੋਕ ਤੇਜ਼ੀ ਨਾਲ ਬੇਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਵੱਲ ਵਧ ਰਹੇ ਹਨ। ਦੇਸ਼ ਦੇ ਆਮ ਲੋਕ ਦੋ ਸਮੇਂ ਦਾ ਖਾਣਾ ਖਾਣ ਲਈ ਆਪਣੇ ਘਰ ਦਾ ਕੀਮਤੀ ਸਾਮਾਨ ਵੇਚਣ ਨੂੰ ਮਜ਼ਬੂਰ ਹਨ। ਮੀਡੀਆ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਅਫਗਾਨਿਸਤਾਨ ਦੀ ਪਹਿਲੇ ਤੋਂ ਹੀ ਕਮਜ਼ੋਰ ਅਰਥਵਿਵਸਥਾ 'ਚ ਗਿਰਾਵਟ ਆਈ ਹੈ।

PunjabKesari
ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਲੋਕ ਗਰੀਬੀ ਅਤੇ ਬੇਰੁਜ਼ਗਾਰੀ 'ਚ ਤੇਜ਼ ਉਛਾਲ ਦਾ ਸਾਹਮਣਾ ਕਰ ਰਹੇ ਹਨ ਅਤੇ ਦੇਸ਼ ਭਰ 'ਚ ਖਾਧ ਅਤੇ ਬਾਲਨ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਏਰੀਆਨਾ ਰਿਪੋਰਟ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਖਾਧ ਅਤੇ ਬਾਲਨ ਦੀਆਂ ਕੀਮਤਾਂ 'ਚ ਵਾਧੇ ਤੋਂ ਇਲਾਵਾ ਦੇਸ਼ ਦੇ ਕੌਮਾਂਤਰੀ ਭੰਡਾਰ ਤੱਕ ਪਹੁੰਚ ਦੀ ਨਾਕਾਬੰਦੀ ਨੇ ਗੰਭੀਰ ਸਮੱਸਿਆ ਪੈਦਾ ਕਰ ਦਿੱਤੀ ਹੈ। ਵਰਤਮਾਨ 'ਚ ਅਫਗਾਨਿਸਤਾਨ ਦੇ ਕੌਮਾਂਤਰੀ ਭੰਡਾਰ ਤੱਕ ਪਹੁੰਚ ਬਲੋਕ ਹੈ ਅਤੇ ਤਾਲਿਬਾਨ ਜਾਂ ਕਿਸੇ ਹੋਰ ਦੇ ਕੋਲ ਭੰਡਾਰ ਤੱਕ ਪਹੁੰਚ ਨਹੀਂ ਹੈ। ਸਥਾਨਕ ਲੋਕਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਅਫਗਾਨਿਸਤਾਨ ਨੂੰ ਸਹਾਇਤਾ ਦੇਣ ਦੀ ਅਪੀਲ ਕਰਦੇ ਹੋਏ ਦੇਸ਼ ਨੂੰ ਮਨੁੱਖੀ ਸਹਾਇਤਾ ਦੀ ਡਿਲਿਵਰੀ 'ਚ ਤੇਜ਼ੀ ਲਿਆਉਣ ਲਈ ਕਿਹਾ ਹੈ। 
ਏਰੀਅਨ ਨਿਊਜ਼ ਨੇ ਕਾਬੁਲ ਨਿਵਾਸੀ ਜਮਾਰੀ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਸਹਾਇਤਾ ਮਿਲਦੀ ਹੈ ਤਾਂ ਇਹ ਚੰਗਾ ਹੈ ਕਿਉਂਕਿ ਲੋਕਾਂ ਨੂੰ ਖਤਰਾ ਹੈ। ਦਿ ਨਿਊਯਾਰਕ ਪੋਸਟ ਨੇ ਦੱਸਿਆ ਕਿ 15 ਅਗਸਤ ਨੂੰ ਤਾਲਿਬਾਨ ਦੀ ਕਾਬੁਲ ਦੀ ਘੇਰਾਬੰਦੀ ਦੇ ਤੁਰੰਤ ਬਾਅਦ ਵਿਦੇਸ਼ੀ ਸਹਾਇਤਾ ਤੁਰੰਕ ਰੋਕ ਦਿੱਤੀ ਗਈ ਸੀ। ਇਸ ਤੋਂ ਇਲਾਵਾ ਅਮਰੀਕਾ ਨੇ ਦੇਸ਼ ਦੇ ਕੇਂਦਰੀ ਬੈਂਕ 'ਚ 9.4 ਬਿਲੀਅਨ ਅਮਰੀਕੀ ਡਾਲਰ ਦੇ ਭੰਡਾਰ ਨੂੰ ਰੋਕ ਦਿੱਤਾ। ਇਸ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਨੇ ਵੀ ਕਰਜ਼ ਰੋਕ ਦਿੱਤਾ ਹੈ ਅਤੇ ਵਿੱਤੀ ਕਾਰਵਾਈ ਕਾਰਜ ਬਲ ਨੇ ਆਪਣੇ 39 ਮੈਂਬਰ ਦੇਸ਼ਾਂ ਨੂੰ ਤਾਲਿਬਾਨ ਦੀ ਸੰਪਤੀ ਨੂੰ ਫਰੀਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।

PunjabKesari
ਅਗਸਤ 'ਚ ਤਾਲਿਬਾਨ ਦੀ ਪ੍ਰਾਪਤੀ ਤੋਂ ਬਾਅਦ ਅਮਰੀਕਾ ਵਲੋਂ ਅਫਗਾਨਿਤਾਨ ਦੀ ਬੈਂਕ ਸੰਪਤੀਆਂ ਨੂੰ ਫਰੀਜ਼ ਕਰਨ ਅਤੇ ਕੌਮਾਂਤਰੀ ਏਜੰਸੀਆਂ ਵਲੋਂ ਫੰਡ ਨੂੰ ਰੋਕਣ ਦੀ ਘੋਸ਼ਣਾ ਨੇ ਅਫਗਾਨੀ ਨੇ ਅਫਗਾਨਾਂ ਦੇ ਵਿਚਾਲੇ ਚਿੰਤਾ ਵਧਾ ਦਿੱਤੀ ਹੈ। ਅਫਗਾਨ ਦੇ ਲੋਕ ਜੋ ਪਹਿਲੇ ਸਰਕਾਰੀ ਨੌਕਰੀਆਂ ਕਰ ਰਹੇ ਸਨ ਜਾਂ ਨਿੱਜੀ ਖੇਤਰ 'ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਰਾਤੋਂ-ਰਾਤ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। ਟੋਲੋ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਅਫਗਾਨਾਂ ਨੇ ਹੁਣ ਕਾਬੁਲ ਦੀਆਂ ਸੜਕਾਂ ਨੂੰ ਹਫ਼ਤਾਵਾਰੀ ਬਾਜ਼ਾਰਾਂ 'ਚ ਬਦਲ ਦਿੱਤਾ ਹੈ ਜਿਥੇ ਉਹ ਆਪਣੇ ਘਰੇਲੂ ਸਾਮਾਨ ਨੂੰ ਸਸਤੀਆਂ ਕੀਮਤਾਂ 'ਤੇ ਵੇਚ ਰਹੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਖਾਣਾ ਮੁਹੱਈਆ ਕਰਵਾ ਸਕਣ। 

PunjabKesari
ਮਾਹਿਰਾਂ ਮੁਤਾਬਕ ਨਵੀਂ ਸਰਕਾਰ ਸਮੇਤ ਅਫਗਾਨਾਂ ਲਈ ਇਕ ਗੈਰ ਰਸਮੀ ਅਰਥਵਿਵਸਥਾ ਹੀ ਇਕਮਾਤਰ ਰਸਤਾ ਹੋ ਸਕਦਾ ਹੈ ਜਿਸ ਨਾਲ ਉਹ ਬਚੇ ਰਹਿ ਸਕਣ। ਦਿ ਪੋਸਟ ਮੁਤਾਬਕ ਤਾਲਿਬਾਨ ਖੁਦ ਮੁੱਖ ਰੂਪ ਨਾਲ ਆਪਣੇ ਵਿਦਰੋਹ ਦੇ ਸਾਲਾਂ ਦੇ ਦੌਰਾਨ ਜਿਉਂਦੇ ਰਹਿਣ ਲਈ ਹਵਾਲਾ ਦੇ ਪੈਸਿਆਂ 'ਤੇ ਨਿਰਭਰ ਸਨ। ਦੇਸ਼ 'ਚ ਵਿਗੜਦੀ ਆਰਥਿਕ ਸਥਿਤੀ ਦੇ ਵਿਚਾਲੇ, ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਲਈ 1 ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦਾ ਸਹਾਇਤਾ ਦਾ ਵਾਅਦਾ ਕੀਤਾ ਹੈ ਇਹ ਚਿਤਾਵਨੀ ਦਿੰਦੇ ਹੋਏ ਕਿ ਜ਼ਿਆਦਾ ਆਬਾਦੀ ਜ਼ਲਦ ਹੀ ਗਰੀਬੀ ਰੇਖਾ ਤੋਂ ਹੇਠਾ ਆ ਸਕਦੀ ਹੈ। ਪਿਛਲੀ ਅਫਗਾਨ ਸਰਕਾਰ 'ਚ ਵਪਾਰਕ ਅਤੇ ਉਦਯੋਗ ਉਪ ਮੰਤਰੀ ਮੁਹੰਮਦ ਸੁਲੇਮਾਨ ਬਿਨ ਸ਼ਾਹ ਨੇ ਕਿਹਾ ਕਿ ਕਬਜ਼ੇ ਤੋਂ ਪਹਿਲੇ ਦੇਸ਼ ਦੀ ਅਰਥਵਿਵਸਥਾ ਨਾਜ਼ੁਕ ਸੀ।


Aarti dhillon

Content Editor

Related News