ਖ਼ੁਫੀਆ ਏਜੰਸੀ ISI ਦੀ ਛਤਰ-ਛਾਇਆ, ਪਾਕਿ ਦੇ ਇਸ ਕਸਬੇ ਦੇ ਹਰ ਘਰ ’ਚ ਬਣਦੇ ਨੇ ਹਥਿਆਰ
Tuesday, Apr 26, 2022 - 06:54 PM (IST)
ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਲੱਗਭਗ 150 ਕਿਲੋਮੀਟਰ ਦੂਰੀ ’ਤੇ ਸਥਿਤ ਦਾਰਾ ਆਦਮ ਖੇਲ ਇਲਾਕਾ ਬੇਸ਼ੱਕ 150 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਅਤੇ ਮੰਡੀ ਦੇ ਰੂਪ ਵਿਚ ਕੰਮ ਕਰ ਰਿਹਾ ਹੈ ਪਰ ਅੱਜਕਲ ਇਸ ਨਾਜਾਇਜ਼ ਕਸਬੇ ’ਚ ਜੋ ਕੁਝ ਵੀ ਹੋ ਰਿਹਾ ਹੈ, ਉਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ ਦੀ ਮਦਦ ਨਾਲ ਹੋ ਰਿਹਾ ਹੈ। ਸੂਤਰਾਂ ਅਨੁਸਾਰ ਇਸ ਪੂਰੇ ਦਾਰਾ ਆਦਮ ਖੇਲ ਕਸਬੇ ’ਚ ਹਰ ਘਰ ’ਚ ਵਰਕਸ਼ਾਪ ਮਿਲੇਗੀ, ਜਿਸ ਵਿਚ ਹਰ ਕਿਸਮ ਦੇ ਹਥਿਆਰ ਬਣਾਏ ਜਾਂਦੇ ਹਨ ਅਤੇ ਕਸਬੇ ’ਚ 2000 ਤੋਂ ਜ਼ਿਆਦਾ ਦੁਕਾਨਾਂ ਵੀ ਖੁੱਲ੍ਹੇਆਮ ਨਾਜਾਇਜ਼ ਹਥਿਆਰਾਂ ਨਾਲ ਸਜਾਈਆਂ ਮਿਲਦੀਆਂ ਹਨ।
ਇਹ ਵੀ ਪੜ੍ਹੋ : MOU ਕਰ ਕੇ ਪੰਜਾਬ ’ਤੇ ‘ਕੰਟਰੋਲ’ ਕਰਨ ਦੀ ਫ਼ਿਰਾਕ ’ਚ ਕੇਜਰੀਵਾਲ : ਤਰੁਣ ਚੁੱਘ
ਇੱਥੇ ਅਪਰਾਧੀ, ਅੱਤਵਾਦੀ ਅਤੇ ਸਮਾਜ ਵਿਰੋਧੀ ਆਪਣੇ ਪਸੰਦੀਦਾ ਹਥਿਆਰ ਖਰੀਦਦੇ ਹਨ ਪਰ ਹਥਿਆਰ ਬਣਾਉਣ ਵਾਲੇ, ਹਥਿਆਰ ਵੇਚਣ ਵਾਲੇ ਅਤੇ ਖਰੀਣ ਵਾਲਿਆਂ ਦੀ ਸਾਰੀ ਜਾਣਕਾਰੀ ਆਈ. ਐੱਸ. ਆਈ. ਨੂੰ ਦੇਣੀ ਜ਼ਰੂਰੀ ਹੰੁਦੀ ਹੈ। ਇਸ ਕਸਬੇ ’ਚ ਇਥੇ ਹਰ ਤਰ੍ਹਾਂ ਦੇ ਹਥਿਆਰ ਬਣਾਉਣ ਲਈ ਲੱਗਭਗ 3 ਹਜ਼ਾਰ ਲੋਕ ਸਰਗਰਮ ਤੌਰ ’ਤੇ ਕੰਮ ਕਰਦੇ ਹਨ।