ਸਰਹੱਦ ਪਾਰ : ਈਸ਼ਨਿੰਦਾ ਕਾਨੂੰਨ ਅਧੀਨ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਤੇ 10 ਲੱਖ ਦਾ ਕੀਤਾ ਜੁਰਮਾਨਾ

Sunday, Jun 26, 2022 - 08:22 PM (IST)

ਸਰਹੱਦ ਪਾਰ : ਈਸ਼ਨਿੰਦਾ ਕਾਨੂੰਨ ਅਧੀਨ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਤੇ 10 ਲੱਖ ਦਾ ਕੀਤਾ ਜੁਰਮਾਨਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਜ਼ਿਲ੍ਹਾ ਫੈਸਲਾਬਾਦ ਅਧੀਨ ਸਬ-ਡਵੀਜ਼ਨ ਧੀਰਕੋਟ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਸ਼ਨੀਵਾਰ ਈਸ਼ਨਿੰਦਾ ਕਾਨੂੰਨ ਅਧੀਨ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਅਤੇ 10 ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਜੁਰਮਾਨਾ ਰਾਸ਼ੀ ਦੋਸ਼ੀ ਦੀ ਜਾਇਦਾਦ ਵੇਚ ਕੇ ਵਸੂਲ ਕਰਨ ਦਾ ਹੁਕਮ ਦਿੱਤਾ ਗਿਆ।

ਸੂਤਰਾਂ ਅਨੁਸਾਰ ਜੱਜ ਮੁਹੰਮਦ ਇਕਰਾਮ ਮਲਿਕ ਵੱਲੋਂ ਸੁਣਾਏ ਫੈਸਲੇ ਦੇ ਅਨੁਸਾਰ ਦੋਸ਼ੀ ਹਾਫਿਜ਼ ਜ਼ਹੂਰ ਅਹਿਮਦ ਵਾਸੀ ਧੀਰ ਇਕ ਅਧਿਆਪਕ ਹੈ ਅਤੇ ਇਕ ਮਦਰੱਸੇ ਵਿਚ ਉਪਦੇਸ਼ ਦਿੰਦਾ ਹੈ। ਸ਼ਿਕਾਇਤਕਰਤਾ ਮੁਹੰਮਦ ਸਫੀਕ ਨੇ ਪੁਲਸ ਨੂੰ ਇਕ ਵੀਡੀਓ ਪੇਸ਼ ਕੀਤੀ, ਜਿਸ ਵਿਚ ਦੋਸ਼ੀ ਹਾਫਿਜ਼ ਜ਼ਹੂਰ ਆਪਣੇ ਆਪ ਨੂੰ ਪੈਗੰਬਰ ਦੱਸ ਰਿਹਾ ਹੈ। ਇਸ ਸਬੰਧੀ ਪੁਲਸ ਨੇ ਪੁੱਛਗਿਛ ਤੇ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਦੇ ਖ਼ਿਲਾਫ਼ ਧੀਰਕੋਟ ਪੁਲਸ ਸਟੇਸ਼ਨ ਵਿਚ ਈਸ਼ਨਿੰਦਾ ਕਾਨੂੰਨ ਅਧੀਨ 26 ਜੂਨ 2020 ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਦਾ ਦੋਸ਼ ਕਿਸੇ ਵੀ ਤ»ਰ੍ਹਾਂ ਨਾਲ ਰਹਿਮ ਦੇ ਕਾਬਲ ਨਹੀਂ ਹੈ, ਇਸ ਲਈ ਫਾਂਸੀ ਦੀ ਸਜ਼ਾ ਦੇਣਾ ਹੀ ਇਨਸਾਫ ਦੀ ਮੰਗ ਹੈ।  


author

Manoj

Content Editor

Related News