ਪੱਤਰਕਾਰਾਂ ਖਿਲਾਫ ਵਧਦੇ ਹਮਲਿਆਂ ਨੂੰ ਲੈ ਕੇ UN ਦੀ ਚਿਤਾਵਨੀ
Sunday, Nov 03, 2019 - 09:32 PM (IST)

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਖਿਲਾਫ ਵਧਦੇ ਹਮਲਿਆਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਗੁਟਾਰੇਸ ਨੇ ਸ਼ਨੀਵਾਰ ਨੂੰ 'ਪੱਤਰਕਾਰਾਂ ਖਿਲਾਫ ਜ਼ੁਰਮਾਂ ਦੇ ਅੰਤ ਲਈ ਅੰਤਰਰਾਸ਼ਟਰੀ ਦਿਵਸ' 'ਤੇ ਆਖਿਆ ਕਿ ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਖਿਲਾਫ ਸਰੀਰਕ ਹਮਲੇ ਅਤੇ ਉਨ੍ਹਾਂ ਦੇ ਕਾਰਜਾਂ 'ਚ ਅੜਿੱਕਾ ਪਾਉਣ ਵਾਲੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜਦ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਦੋਂ ਪੂਰੇ ਸਮਾਜ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਪੱਤਰਕਾਰਾਂ ਦੀ ਰੱਖਿਆ ਕਰਨ ਦੀ ਯੋਗਤਾ ਦੇ ਬਿਨਾਂ ਜਾਣੂ ਰਹਿਣ ਅਤੇ ਫੈਸਲੇ ਲੈਣ 'ਚ ਯੋਗਦਾਨ ਕਰਨ ਦੀ ਸਾਡੀ ਸਮਰੱਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਆਖਿਆ ਕਿ ਪੱਤਰਕਾਰਾਂ ਖਿਲਾਫ ਇਨ੍ਹਾਂ ਹਮਲਿਆਂ ਅਤੇ ਘਟਨਾਵਾਂ 'ਚ ਮੁਕੱਦਮੇ ਦੀ ਧਮਕੀ, ਗ੍ਰਿਫਤਾਰੀ, ਕਾਰਾਵਾਸ, ਪੱਤਰਕਾਰੀ ਸਬੰਧੀ ਪਹੁੰਚ ਤੋਂ ਵਾਂਝੇ ਕਰਨਾ ਅਤੇ ਉਨ੍ਹਾਂ ਖਿਲਾਫ ਅਪਰਾਧਾਂ ਦੀ ਜਾਂਚ ਨੂੰ ਅਸਫਲ ਕਰਨਾ ਸ਼ਾਮਲ ਹੈ।