ਪਾਕਿ ਦੇ ਸਿੰਧ ਸੂਬੇ ਵਿਚ ਹੁਣ ਪੜ੍ਹਾਇਆ ਜਾਵੇਗਾ ‘ਹਿੰਦੂ ਸਿਲੇਬਸ

Tuesday, Jul 14, 2026 - 05:05 PM (IST)

ਪਾਕਿ ਦੇ ਸਿੰਧ ਸੂਬੇ ਵਿਚ ਹੁਣ ਪੜ੍ਹਾਇਆ ਜਾਵੇਗਾ ‘ਹਿੰਦੂ ਸਿਲੇਬਸ

ਗੁਰਦਾਸਪੁਰ/ਸਿੰਧ (ਵਿਨੋਦ)- ਪਾਕਿਸਤਾਨ ਦੇ ਦੱਖਣ-ਪੂਰਬੀ ਸਿੰਧ ਸੂਬੇ ਵਿਚ ਸਰਕਾਰੀ ਨੇਤਾਵਾਂ ਨੇ 2026-2027 ਦੇ ਅਕਾਦਮਿਕ ਸਾਲ ਤੋਂ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਸਰਕਾਰੀ ਸਕੂਲਾਂ ’ਚ ਹਿੰਦੂ ਸਿਲੇਬਸ ਸ਼ੁਰੂ ਕੀਤਾ ਹੈ। ਸੂਬਾਈ ਸਿੱਖਿਆ ਮੰਤਰੀ ਦੇ ਮੁਤਾਬਕ, ਇਸ ਪਹਿਲਕਦਮੀ ਨਾਲ ਸਿੰਧ ਵਿਚ 1,29,000 ਤੋਂ ਵੱਧ ਹਿੰਦੂ ਬੱਚਿਆਂ ਨੂੰ ਫ਼ਾਇਦਾ ਹੋਵੇਗਾ, ਜੋ ਤੀਜੀ ਤੋਂ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਹਨ, ਖ਼ਾਸ ਕਰ ਕੇ ਥਾਰਪਾਰਕਰ ਅਤੇ ਉਮਰਕੋਟ ਵਰਗੇ ਜ਼ਿਲਿਆਂ ’ਚ, ਜਿੱਥੇ ਵੱਡੀ ਹਿੰਦੂ ਆਬਾਦੀ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਇਕ ਅਜਿਹਾ ਕਦਮ ਚੁੱਕਿਆ ਹੈ ਜਿਸ ਨੂੰ ਦੇਸ਼ ਬਣਨ ਦੇ ਸ਼ੁਰੂਆਤੀ ਦਿਨਾਂ ’ਚ ਹੀ ਲਾਗੂ ਕਰ ਦੇਣਾ ਚਾਹੀਦਾ ਸੀ। 2023 ਦੀ ਪਾਕਿਸਤਾਨੀ ਮਰਦਮਸ਼ੁਮਾਰੀ ਅਨੁਸਾਰ, ਸਿੰਧ ’ਚ ਹਿੰਦੂ ਆਬਾਦੀ ਕੁੱਲ ਸੂਬਾਈ ਆਬਾਦੀ ਦਾ ਲੱਗਭਗ 8.8 ਫ਼ੀਸਦੀ ਹੈ।


author

cherry

Content Editor

Related News