''''ਖਵਾਜਾ ਆਸਿਫ਼ ਦੀ ਦਿਮਾਗੀ ਹਾਲਤ ਠੀਕ ਨਹੀਂ..!'''', ਪਾਕਿ ਦੇ ਰੱਖਿਆ ਮੰਤਰੀ ਨੂੰ ਭਾਰਤ ਦਾ ਕਰਾਰਾ ਜਵਾਬ

Monday, Jul 06, 2026 - 11:36 AM (IST)

''''ਖਵਾਜਾ ਆਸਿਫ਼ ਦੀ ਦਿਮਾਗੀ ਹਾਲਤ ਠੀਕ ਨਹੀਂ..!'''', ਪਾਕਿ ਦੇ ਰੱਖਿਆ ਮੰਤਰੀ ਨੂੰ ਭਾਰਤ ਦਾ ਕਰਾਰਾ ਜਵਾਬ

ਨਵੀਂ ਦਿੱਲੀ- ਸੇਸ਼ੇਲਸ ਦੇ ਰਾਸ਼ਟਰਪਤੀ ਤੋਂ ਮਿਲੇ ਸਨਮਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਗਈ ਟਿੱਪਣੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੂੰ ਮਹਿੰਗੀ ਪੈ ਗਈ ਹੈ।। ਭਾਰਤ ਸਰਕਾਰ ਨੇ ਉਨ੍ਹਾਂ ਦੇ ਬਿਆਨ ਦਾ ਤਿੱਖਾ ਤੇ ਸਖ਼ਤ ਜਵਾਬ ਦਿੱਤਾ ਹੈ।

ਸਰਕਾਰੀ ਸੂਤਰਾਂ ਨੇ ਖਵਾਜਾ ਆਸਿਫ਼ ਦੀ ਦਿਮਾਗੀ ਹਾਲਤ ’ਤੇ ਸਵਾਲ ਉਠਾਉਂਦੇ ਹੋਏ ਐਤਵਾਰ ਕਿਹਾ ਕਿ ਉਨ੍ਹਾਂ ਕੋਲ ਕੋਈ ਕੰਮ ਨਹੀਂ ਤੇ ਉਹ ਉਨ੍ਹਾਂ ਮਾਮਲਿਆਂ ’ਤੇ ਬਚਕਾਨਾ ਟਿੱਪਣੀਆਂ ਕਰ ਕੇ ਆਪਣਾ ਸਮਾਂ ਬਿਤਾ ਰਹੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਸਮਝ ਨਹੀਂ ਹੈ।

ਇਹ ਵੀ ਪੜ੍ਹੋ- ਭੱਖ਼ਦੀ ਗਰਮੀ 'ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ ਬੰਦਾ ! ਹੱਡ ਚੀਰਵੀਂ ਠੰਡ 'ਚ ਖਾਂਦੈ ਬਰਫ਼

ਭਾਰਤ ਸਰਕਾਰ ਦੇ ਉੱਚ-ਪੱਧਰੀ ਸੂਤਰਾਂ ਨੇ ਪਾਕਿਸਤਾਨੀ ਰੱਖਿਆ ਮੰਤਰੀ ਦੀ ਆਲੋਚਨਾ ਕੀਤੀ ਹੈ। ਸੂਤਰਾਂ ਨੇ ਟਿੱਪਣੀ ਕੀਤੀ ਕਿ ਖਵਾਜਾ ਆਸਿਫ਼ ਦੀ ਰੱਖਿਆ ਮੰਤਰਾਲਾ ਵਰਗੇ ਹਾਈ-ਪ੍ਰੋਫਾਈਲ ਅਹੁਦੇ ’ਤੇ ਨਿਯੁਕਤੀ ਕਾਰਨ ਹੀ ਅੱਜ ਪਾਕਿਸਤਾਨ ਦੀ ਹਾਲਤ ਮਾੜੀ ਹੈ।

ਸੂਤਰਾਂ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਖਵਾਜਾ ਆਸਿਫ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੂੰ ਮੌਜੂਦਾ ਜ਼ਿੰਮੇਵਾਰੀ ਦਿੱਤੀ ਜਾਣੀ ਅੱਜ ਦੇ ਪਾਕਿਸਤਾਨ ਦੇ ਹਾਲਾਤ ਬਾਰੇ ਬਹੁਤ ਕੁਝ ਦੱਸਦੀ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਕੋਲ ਸਾਰਾ ਦਿਨ ਕਰਨ ਲਈ ਕੁਝ ਨਹੀਂ ਹੈ। ਉਹ ਉਨ੍ਹਾਂ ਗੱਲਾਂ ਬਾਰੇ ਬੇਕਾਰ ਦੀਆਂ ਟਿੱਪਣੀਆਂ ਕਰਨ ’ਚ ਆਪਣਾ ਸਮਾਂ ਬਰਬਾਦ ਕਰਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਹੈ। ਜਦੋਂ ਨਫ਼ਰਤ ਨਾਲ ਭਰੇ ਵਿਅਕਤੀ ’ਚੋਂ ਈਰਖਾ ਨਿਕਲਦੀ ਹੈ ਤਾਂ ਉਹ ਬਹੁਤ ਘਿਨਾਉਣੀ ਹੁੰਦੀ ਹੈ।

ਆਸਿਫ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੇਸ਼ੇਲਸ ’ਚ ਦਿੱਤੇ ਗਏ ਸਨਮਾਨ ਦਾ ਮਜ਼ਾਕ ਉਡਾਉਣ ਤੋਂ ਬਾਅਦ ਇਹ ਤਿੱਖੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਇਸ ਨੂੰ ਪਹਿਲਾਂ ਤੋਂ ਸੈਟਿੰਗ ਕਰ ਕੇ ਦਿੱਤਾ ਸਨਮਾਨ ਕਿਹਾ ਸੀ।

ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News