ਸ਼ਾਂਤੀ ਮਿਸ਼ਨ ''ਚ ਭਾਰਤ ਦੇ ਯੋਗਦਾਨ ਲਈ ਸੰਯੁਕਤ ਰਾਸ਼ਟਰ ਨੇ ਕੀਤਾ ''ਧੰਨਵਾਦ''

Saturday, May 25, 2019 - 04:46 PM (IST)

ਸ਼ਾਂਤੀ ਮਿਸ਼ਨ ''ਚ ਭਾਰਤ ਦੇ ਯੋਗਦਾਨ ਲਈ ਸੰਯੁਕਤ ਰਾਸ਼ਟਰ ਨੇ ਕੀਤਾ ''ਧੰਨਵਾਦ''

ਜਿਨੇਵਾ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸੰਯੁਕਤ ਰਾਸ਼ਟਰ ਤੇ ਉਸ ਦੇ ਸ਼ਾਂਤੀ ਮਿਸ਼ਨਾਂ 'ਚ ਯੋਗਦਾਨ ਲਈ ਭਾਰਤ ਨੂੰ 'ਧੰਨਵਾਦ' ਦਿੰਦਿਆਂ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਬਣਾਏ ਰੱਖਣ 'ਚ ਭਾਰਤੀ ਔਰਤਾਂ ਦੀ ਪ੍ਰੇਰਕ ਭੂਮਿਕਾ ਦਾ ਜ਼ਿਕਰ ਕੀਤਾ।

ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਅੰਤਰਰਾਸ਼ਟਰੀ ਦਿਵਸ ਦੇ ਮੌਕੇ 'ਮਿਸ਼ਨ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ' ਦੇਣ ਲਈ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਵਲੋਂ ਸ਼ੁੱਕਰਵਾਰ ਨੂੰ ਆਯੋਜਿਤ ਚਾਹ-ਪਾਰਟੀ 'ਚ ਗੁਤਾਰੇਸ ਨੇ ਕਿਹਾ ਕਿ ਵਰਤਮਾਨ 'ਚ ਦੁਨੀਆਭਰ ਦੇ ਵੱਖ-ਵੱਖ ਸ਼ਾਂਤੀ ਮਿਸ਼ਨਾਂ 'ਚ ਭਾਰਤ ਦੇ ਤਕਰੀਬਨ 6,400 ਸ਼ਾਂਤੀਰੱਖਿਅਕ ਤਾਇਨਾਤ ਹਨ। ਗੁਤਾਰੇਸ ਨੇ ਇਕ ਪੱਤਰਕਾਰ ਏਜੰਸੀ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਾਰੇ ਪਹਿਲੂਆਂ ਤੇ ਖਾਸ ਕਰਕੇ ਸ਼ਾਂਤੀ ਮਿਸ਼ਨਾਂ 'ਚ ਮਹੱਤਵਪੂਰਨ ਯੋਗਦਾਨ ਲਈ ਮੈਂ ਭਾਰਤ ਨੂੰ ਧੰਨਵਾਦ ਦਿੰਦਾ ਹਾਂ। ਮੈਂ ਸੰਯੁਕਤ ਰਾਸ਼ਟਰ ਆਦਰਸ਼ਾਂ ਲਈ ਆਪਣੀ ਜ਼ਿੰਦਗੀ ਦੇਣ ਵਾਲੇ ਸਾਰੇ ਭਾਰਤੀ ਸ਼ਾਂਤੀਰੱਖਿਅਕਾਂ (ਮਹਿਲਾ ਤੇ ਪੁਰਸ਼), ਵਿਸ਼ੇਸ਼ ਰੂਪ ਨਾਲ ਪੁਰਸ਼ਾਂ ਦੇ ਸਾਹਸ ਦੀ ਸ਼ਲਾਘਾ ਕਰਦਾ ਹਾਂ। ਇਸ ਪ੍ਰੋਗਰਾਮ 'ਚ ਸੰਯੁਕਤ ਰਾਸ਼ਟਰ ਦੇ ਰਾਜਦੂਤ, ਡਿਪਲੋਮੈਟ, ਸ਼ਾਂਤੀ ਮਿਸ਼ਨਾਂ ਦੇ ਪੁਲਸ ਤੇ ਫੌਜ ਅਧਿਕਾਰੀ ਸ਼ਾਮਲ ਹੋਏ।

'ਨਮਸਤੇ' ਦੇ ਨਾਲ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਗੁਤਾਰੇਸ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਚਾਰਟਰ ਤੇ ਸੰਯੁਕਤ ਰਾਸ਼ਟਰ ਦੇ ਮੁੱਲਾਂ ਪ੍ਰਤੀ ਸਮਰਪਣ ਦਾ ਉਦਾਹਰਨ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਦਾ ਅੰਤ 'ਧੰਨਵਾਦ' ਦੇ ਕੇ ਕੀਤਾ। ਗੁਤਾਰੇਸ ਨੇ ਭਾਰਤੀ ਫੌਜ ਦੇ ਅਧਿਕਾਰੀ ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਈਕਰ (57) ਨੂੰ ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਮਿਸ਼ਨ ਦਾ ਨਵਾਂ ਫੋਰਸ ਕਮਾਂਡਰ ਬਣਾਇਆ ਹੈ। ਤਿਨਾਈਕਰ ਰਵਾਂਡਾ ਦੇ ਲੈਫਟੀਨੈਂਟ ਜਨਰਲ ਫ੍ਰੈਂਕ ਕਮਾਂਜੀ ਦੀ ਥਾਂ ਲੈਣਗੇ। ਕਮਾਂਜੀ ਦਾ ਕਾਰਜਕਾਲ 26 ਮਈ ਨੂੰ ਖਤਮ ਹੋ ਰਿਹਾ ਹੈ। ਗੁਤਾਰੇਸ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਐਲਾਨ ਕੀਤਾ।


author

Baljit Singh

Content Editor

Related News