ਯੂ. ਐੱਨ. ਮਹਾਸਭਾ ਦੇ ਪ੍ਰਧਾਨ ਨੇ ਭਾਰਤੀ ਮਹਿਲਾ ਉਦਮੀ ਸੁਨੀਤਾ ਦੀ ਕੀਤੀ ਪ੍ਰਸ਼ੰਸਾ
Wednesday, Mar 14, 2018 - 11:44 AM (IST)

ਸੰਯੁਕਤ ਰਾਸ਼ਟਰ (ਬਿਊਰੋ)— ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਮਿਰਾਸਲੋਵ ਲਾਜੇਕ ਨੇ ਦੇਸ਼ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਭਾਰਤੀ ਮਹਿਲਾ ਉਦਮੀ ਸੁਨੀਤਾ ਕਸ਼ਿਅਪ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਸੋਮਵਾਰ ਨੁੰ ਮਿਰਾਸਲੇਵ ਯੂ. ਐੱਨ. ਕਮਿਸ਼ਨ ਦੀ 'ਸਟੇਟਸ ਆਫ ਵੂਮੈਨ' (ਸੀ. ਐੱਸ. ਡਬਲਊ.) ਦੀ ਬੈਠਕ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਲਿੰਗੀ ਸਮਾਨਤਾ ਅਤੇ ਮਹਿਲਾ ਅਧਿਕਾਰ ਮੁੱਦੇ 'ਤੇ ਗਲੋਬਲ ਸੰਗਠਨ ਨੂੰ ਸੰਬੋਧਿਤ ਕਰਦਿਆਂ ਮਿਰਾਸਲੋਵ ਨੇ ਭਾਰਤੀ ਮਹਿਲਾ ਉਦਮੀ ਸੁਨੀਤਾ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ,''ਪੇਂਡੂ ਔਰਤਾਂ ਨਵੀਨਤਾ ਅਤੇ ਨਵੇਂ ਵਿਚਾਰਾਂ ਦਾ ਵੱਡਾ ਸਰੋਤ ਹਨ। ਇਸ ਲਈ ਸੁਨੀਤਾ ਕਸ਼ਿਅਪ ਦਾ ਨਾਂ ਲਿਆ ਜਾ ਸਕਦਾ ਹੈ। ਸੁਨੀਤਾ ਉਤਰਾਖੰਡ ਦੇ ਰਾਣੀਖੇਤ, ਅਲਮੋੜਾ ਵਿਚ ਔਰਤਾਂ ਦੀ ਮਦਦ ਕਰ ਰਹ ਰਹੀ ਹੈ। ਉਨ੍ਹਾਂ ਦੇ ਸੰਗਠਨ ਉਮੰਗ ਨੇ ਭਾਰਤ ਵਿਚ 3000 ਪੇਂਡੂ ਔਰਤਾਂ ਨੂੰ ਆਪਣੀ ਫਸਲ ਉਗਾਉਣ ਅਤੇ ਵੇਚਣ ਵਿਚ ਸਹਿਯੋਗ ਦਿੱਤਾ।'' ਯੂ. ਐੱਨ. ਮਹਿਲਾ ਵੈਬਸਾਈਟ 'ਤੇ ਸੁਨੀਤਾ ਦੀ ਪ੍ਰੋਫਾਈਲ ਮੁਤਾਬਕ ਉਹ ਮਹਿਲਾ ਉਮੰਗ ਉਤਪਾਦਕ ਕੰਪਨੀ ਦੀ ਬਾਨੀ ਹੈ। ਇਹ ਸੰਗਠਨ ਉਤਰਾਖੰਡ ਦੇ ਅਲਮੋੜਾ ਅਤੇ ਰਾਣੀ ਖੇਤ ਵਿਚ ਪੇਂਡੂ ਔਰਤਾਂ ਵੱਲੋਂ ਸੰਚਾਲਿਤ ਹੁੰਦੇ ਹਨ। ਮਿਰਾਸਲੋਵ ਨੇ ਨੈਰੋਬੀ ਦੀ ਨੌਜਵਾਨ ਔਰਤ ਮਰਿਅੰਮਾ ਮਾਮੇਨ ਦਾ ਵੀ ਉਦਾਹਰਣ ਦਿੱਤਾ।