ਯੂ. ਐੱਨ. ਸ਼ਾਂਤੀ ਰੱਖਿਅਕ ਮਿਸ਼ਨ 'ਚ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧਣੀ ਜ਼ਰੂਰੀ : ਭਾਰਤੀ ਕਮਾਂਡਰ

05/25/2020 12:19:36 PM

ਸੰਯੁਕਤ ਰਾਸ਼ਟਰ- ਕਾਂਗੋ ਵਿਚ ਤਾਇਨਾਤ ਭਾਰਤੀ ਮਹਿਲਾ ਕਮਾਂਡਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ਵਿਚ ਵਰਦੀਧਾਰੀ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ 'ਤੇ ਖਾਸ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਔਰਤਾਂ ਹਰ ਕਿਤੇ ਮਿਸਾਲ ਹੁੰਦੀਆਂ ਹਨ। ਕਾਂਗੋ ਗਣਰਾਜ ਵਿਚ ਸੰਯੁਕਤ ਰਾਸ਼ਟਰ ਸੰਗਠਨ ਸਥਿਰੀਕਰਨ ਮਿਸ਼ਨ ਦੇ ਭਾਰਤੀ ਮਹਿਲਾ ਕਾਰਜ ਦਲ (ਐੱਫ. ਈ. ਟੀ.)ਦੀ ਕਮਾਂਡਰ, ਕੈਪਟਨ ਪ੍ਰੀਤੀ ਸ਼ਰਮਾ ਨੇ ਸੇਕ ਟਾਊਨ ਤੋਂ ਵੀਡੀਓ ਕਾਨਫਰੰਸ ਵਿਚ ਗੱਲਬਾਤ ਦੌਰਾਨ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਕੁੱਲ ਫੌਜੀ ਸ਼ਾਂਤੀਰੱਖਿਅਕਾਂ ਵਿਚ ਔਰਤਾਂ ਦਾ ਪ੍ਰਤੀਨਿਧਤਵ ਸਿਰਫ 4 ਫੀਸਦੀ ਹੈ।

ਉਨ੍ਹਾਂ ਕਿਹਾ ਕਿ ਵਰਤਮਾਨ ਵਿਚ, ਸੰਯੁਕਤ ਰਾਸ਼ਟਰ ਵਿਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਗਿਣਤੀ ਬਹੁਤ ਘੱਟ ਹੈ। ਜੇਕਰ ਤੁਸੀ ਵਿਸ਼ਵ ਦੀ 50 ਫੀਸਦੀ ਆਬਾਦੀ ਨੂੰ ਦੇਖਣੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਵਰਦੀਧਾਰਕ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਔਰਤਾਂ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇ।
ਭਾਰਤ ਤੋਂ ਐੱਫ. ਈ. ਟੀ. ਵਿਚ 22 ਔਰਤਾਂ ਸ਼ਾਂਤੀਰੱਖਿਅਕ ਹੈ ਅਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਜੂਨ ਵਿਚ ਮੋਨੂਸਕੋ ਵਿਚ ਤਾਇਨਾਤੀ ਨਾਲ ਹੋਈ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਤਹਿਤ ਸਭ ਤੋਂ ਚੁਣੌਤੀ ਪੂਰਣ ਸ਼ਾਂਤੀਰੱਖਿਅਕ ਮਿਸ਼ਨ ਮੰਨਿਆ ਜਾਂਦਾ ਹੈ। 
 


Lalita Mam

Content Editor

Related News