ਸੰਯੁਕਤ ਰਾਸ਼ਟਰ ਮੁਖੀ 13 ਸਤੰਬਰ ਨੂੰ ਅਫ਼ਗਾਨਿਸਤਾਨ ਨੂੰ ਫੰਡ ਦੇਣ ਦੇ ਮੁੱਦੇ ’ਤੇ ਕਰਨਗੇ ਬੈਠਕ
Saturday, Sep 04, 2021 - 04:13 PM (IST)

ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਅਫ਼ਗਾਨਿਸਤਾਨ ਵਿਚ ਵੱਧ ਰਹੇ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਫੰਡ ਵਧਾਉਣ ਦੇ ਸਬੰਧ ਵਿਚ ਜੇਨੇਵਾ ਵਿਚ 13 ਸਤੰਬਰ ਨੂੰ ਮੰਤਰੀ ਪੱਧਰੀ ਬੈਠਕ ਕਰਨਗੇ। ਅਫ਼ਗਾਨਿਸਤਾਨ ਦੀ ਅੱਧੀ ਆਬਾਦੀ ਨੂੰ ਮਦਦ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁਤਾਰੇਸ ਅਫ਼ਗਾਨ ਲੋਕਾਂ ਤੱਕ ਪੂਰਨ ਅਤੇ ਨਿਰਵਿਘਨ ਮਨੁੱਖੀ ਮਦਦ ਪਹੁੰਚਾਉਣਾ ਯਕੀਨੀ ਕਰਨ ਲਈ ਵੀ ਅਪੀਲ ਕਰਨਗੇ।
ਇਹ ਵੀ ਪੜ੍ਹੋ: ਤਾਲਿਬਾਨ ਨੇ ਜਿੱਤ ਦੇ ਜਸ਼ਨ ’ਚ ਦਾਗੇ ਹਵਾਈ ਫਾਇਰ, 17 ਲੋਕਾਂ ਦੀ ਮੌਤ
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ 2021 ਲਈ 1.3 ਅਰਬ ਡਾਲਰ ਦੀ ਅਪੀਲ ਕਰਦਾ ਹੈ ਤਾਂ ਕਿ 1 ਕਰੋੜ 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਦਦ ਦਿੱਤੀ ਜਾ ਸਕੇ। ਬੁਲਾਰੇ ਨੇ ਕਿਹਾ, ‘ਅਫ਼ਗਾਨਿਸਤਾਨ ’ਤੇ ਮਨੁੱਖੀ ਸੰਕਟ ਮੰਡਰਾ ਰਿਹਾ ਹੈ। ਤਿੰਨ ਵਿਚੋਂ ਇਕ ਅਫ਼ਗਾਨ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਅਗਲਾ ਭੌਜਨ ਕਿਵੇਂ ਮਿਲੇਗਾ। ਅਗਲੇ 12 ਮਹੀਨੇ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕੁਪੋਸ਼ਿਤ ਹੋਣ ਦਾ ਖ਼ਦਸ਼ਾ।’ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੁਜਾਰਿਕ ਨੇ ਕਿਹਾ ਸੀ ਕਿ ਜਨਰਲ ਸਕੱਤਰ ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੂੰ ਸੁਵਿਧਾਵਾਂ ਦੇਣ ਅਤੇ ਆਵਾਜਾਈ ਵਿਚ ਮਦਦ ਲਈ ਡੈਨਮਾਰਕ, ਕਜ਼ਾਖ਼ਿਸਤਾਨ, ਉਤਰੀ ਮੈਸੇਡੋਨੀਆ, ਪਾਕਿਸਤਾਨ, ਪੋਲੈਂਡ, ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਦੇ ਧੰਨਵਾਦੀ ਹਨ।
ਇਹ ਵੀ ਪੜ੍ਹੋ: ਕੰਗਾਲ ਤਾਲਿਬਾਨ ਲਈ ਖਜ਼ਾਨੇ ਦਾ ਮੂੰਹ ਖੋਲ੍ਹੇਗਾ ਚੀਨ, ਕਾਬੁਲ ’ਚ ਦੂਤਘਰ ਵੀ ਰਹੇਗਾ ਖੁੱਲ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।