ਸੰਯੁਕਤ ਰਾਸ਼ਟਰ ਮੁਖੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੀ ਚੇਤਾਵਨੀ, ਦੁਨੀਆ 'ਡੂੰਘੇ ਸੰਕਟ' 'ਚ

Tuesday, Sep 20, 2022 - 05:51 PM (IST)

ਸੰਯੁਕਤ ਰਾਸ਼ਟਰ ਮੁਖੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੀ ਚੇਤਾਵਨੀ, ਦੁਨੀਆ 'ਡੂੰਘੇ ਸੰਕਟ' 'ਚ

ਸੰਯੁਕਤ ਰਾਸ਼ਟਰ (ਏਜੰਸੀ) : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਵਿਸ਼ਵ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ 'ਦੁਨੀਆ ਡੂੰਘੇ ਸੰਕਟ’ ਵਿੱਚ ਹੈ। ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਵਿਸ਼ਵ ਨੇਤਾਵਾਂ ਨਾਲ ਹੋਣ ਵਾਲੀ ਆਹਮੋ-ਸਾਹਮਣੇ ਦੀ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਸੰਘਰਸ਼, ਜਲਵਾਯੂ ਤਬਾਹੀ, ਵਧਦੀ ਗਰੀਬੀ ਅਤੇ ਅਸਮਾਨਤਾ ਅਤੇ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਮਹਾਂਸ਼ਕਤੀਆਂ ਦਰਮਿਆਨ ਪੈਦਾ ਹੋਈ ਦਰਾਰ ਨੂੰ ਦੂਰ ਕਰਨ ਲਈ ਕੰਮ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਇਮਰਾਨ ਨੇ ਸ਼ਾਹਬਾਜ਼ ਸ਼ਰੀਫ 'ਤੇ ਲਈ ਚੁਟਕੀ, ਕਿਹਾ- ਪੁਤਿਨ ਦੀ ਮੌਜੂਦਗੀ 'ਚ ਕੰਬ ਰਹੀਆਂ ਸਨ ਲੱਤਾਂ

ਮੰਗਲਵਾਰ ਨੂੰ ਸ਼ੁਰੂ ਹੋ ਰਹੀ ਨੇਤਾਵਾਂ ਦੀ ਮੀਟਿੰਗ ਵਿੱਚ ਭਾਸ਼ਣ ਅਤੇ ਟਿੱਪਣੀ ਤੋਂ ਪਹਿਲਾਂ ਗੁਤਾਰੇਸ ਨੇ ਰੇਖਾਂਕਿਤ ਕੀਤਾ ਕਿ "ਨਾ ਸਿਰਫ਼ ਜਲਵਾਯੂ ਤਬਦੀਲੀ ਦੇ ਸੰਕਟ ਨਾਲ ਧਰਤੀ ਨੂੰ ਬਚਾਉਣ ਦੀ ਸਗੋਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣਾ ਦੀ ਵੀ ਇੱਕ 'ਵੱਡੀ' ਚੁਣੌਤੀ ਹੈ।" ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਨੁਸਾਰ, ਧਰਤੀ ਪਹਿਲਾਂ ਹੀ "ਬਾਰੂਦ ਦੇ ਢੇਰ 'ਤੇ ਹੈ।" 

ਇਹ ਵੀ ਪੜ੍ਹੋ: ਹੁਣ ਬ੍ਰਿਟੇਨ ’ਚ ਸ਼ਿਵ ਮੰਦਰ ’ਚ ਭੰਨਤੋੜ, 15 ਗ੍ਰਿਫ਼ਤਾਰ, ਭਾਰਤੀ ਹਾਈ ਕਮਿਸ਼ਨ ਨੇ ਕੀਤੀ ਨਿੰਦਾ

ਉਨ੍ਹਾਂ ਰੇਖਾਂਕਿਤ ਕੀਤਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਵਿੱਤੀ ਸਰੋਤਾਂ ਦੀ ਘਾਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਸਿੱਖਿਆ, ਸਿਹਤ ਅਤੇ ਔਰਤਾਂ ਦੇ ਅਧਿਕਾਰਾਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਗੁਤਾਰੇਸ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ: ਅਲਵਿਦਾ ਮਹਾਰਾਣੀ : ਇਤਿਹਾਸਕ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News