ਸੰਯੁਕਤ ਰਾਸ਼ਟਰ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਚੇਰਨੋਬਿਲ ਦਾ ਕਰਨਗੇ ਦੌਰਾ

Saturday, Apr 02, 2022 - 01:29 AM (IST)

ਸੰਯੁਕਤ ਰਾਸ਼ਟਰ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਚੇਰਨੋਬਿਲ ਦਾ ਕਰਨਗੇ ਦੌਰਾ

ਵਿਆਨਾ-ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਮੁਖੀ ਨੇ ਕਿਹਾ ਕਿ ਬੰਦ ਪਏ ਚੇਰਨੋਬਿਲ ਬਿਜਲੀ ਪਲਾਂਟ ਤੋਂ ਰੂਸੀ ਫੌਜ ਦਾ ਰਵਾਨਾ ਹੋਣਾ 'ਸਹੀ ਦਿਸ਼ਾ 'ਚ ਚੁੱਕਿਆ ਗਿਆ ਕਦਮ' ਹੈ ਅਤੇ ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਸੰਸਥਾ ਦੀ ਯੋਜਨਾ 'ਬਹੁਤ ਜਲਦ' ਉਥੇ ਪਹੁੰਚਣ ਦੀ ਹੈ। ਆਈ.ਏ.ਈ.ਏ. ਦੇ ਡਾਇਰੈਕਟਰ-ਜਨਰਲ ਰਾਫ਼ੇਲ ਮਾਰੀਆਨੋ ਗ੍ਰਾਸੀ ਨੇ ਕਿਹਾ ਕਿ ਉਹ 1986 ਦੇ ਪ੍ਰਮਾਣੂ ਆਪਦਾ ਦੇ ਸਥਾਨ ਚੇਰਨੋਬਿਲ ਦੇ ਲਈ ਇਕ ਸਹਾਇਤਾ ਮਿਸ਼ਨ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ : ਮਿਊਚੁਅਲ ਫੰਡਸ 1 ਜੁਲਾਈ ਤੱਕ ਨਵੀਂ ਸਕੀਮ ਲਾਂਚ ਨਹੀਂ ਕਰ ਸਕਣਗੇ

ਉਨ੍ਹਾਂ ਕਿਹਾ ਕਿ ਰੂਸੀ ਪ੍ਰਮਾਣੂ ਅਤੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਚਰਚਾ ਨਹੀਂ ਕੀਤੀ ਕਿ ਰੂਸੀ ਫੌਜ ਚੇਰਨੋਬਿਲ ਤੋਂ ਕਿਉਂ ਚਲੀ ਗਈ। ਚੇਰਨੋਬਿਲ ਖੇਤਰ 'ਚ ਸਥਿਤੀ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ 'ਰੇਡੀਏਸ਼ਨ ਦਾ ਪੱਧਰ ਆਮ' ਹੈ। ਪਲਾਂਟ 'ਤੇ ਕਬਜ਼ੇ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸਥਾਨਕ ਪੱਧਰ 'ਤੇ ਰੇਡੀਏਸ਼ਨ ਦਾ ਪੱਧਰ ਮੁਕਾਬਲਤਨ ਸੀ ਅਤੇ ਫੌਜ ਦੇ ਜਾਣ ਤੋਂ ਬਾਅਦ ਵੀ ਫ਼ਿਰ ਤੋਂ ਅਜਿਹਾ ਹੋਇਆ ਹੈ। ਯੂਕ੍ਰੇਨ ਦੀ ਸਰਕਾਰੀ ਉਰਜਾ ਕੰਪਨੀ ਨੇ ਕਿਹਾ ਕਿ ਰੂਸੀ ਫੌਜ ਰੇਡੀਏਸ਼ਨ ਨਾਲ ਪ੍ਰਭਾਵਿਤ ਹੋਈ ਹੈ। ਹਾਲਾਂਕਿ ਗ੍ਰਾਸੀ ਨੇ ਕਿਹਾ ਕਿ ਸਾਨੂੰ ਇਸ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ ਕਿ ਫੌਜੀ ਰੇਡੀਏਸ਼ਨ ਨਾਲ ਪ੍ਰਭਾਵਿਤ ਹੋਏ ਹਨ ਜਾਂ ਨਹੀਂ।

ਇਹ ਵੀ ਪੜ੍ਹੋ : CNG 'ਚ 80 ਪੈਸੇ ਤੇ PNG ਦੀ ਕੀਮਤ 'ਚ ਵੀ ਹੋਇਆ 5 ਰੁਪਏ ਦਾ ਵਾਧਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News