ਰੂਸੀ ਟੈਂਕਾਂ ਨੂੰ ਸ਼ਹਿਰ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕ੍ਰੇਨੀ ਫ਼ੌਜੀ ਨੇ ਪੁਲ ਨਾਲ ਖ਼ੁਦ ਨੂੰ ਉਡਾਇਆ

Saturday, Feb 26, 2022 - 06:04 PM (IST)

ਰੂਸੀ ਟੈਂਕਾਂ ਨੂੰ ਸ਼ਹਿਰ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕ੍ਰੇਨੀ ਫ਼ੌਜੀ ਨੇ ਪੁਲ ਨਾਲ ਖ਼ੁਦ ਨੂੰ ਉਡਾਇਆ

ਇੰਟਰਨੈਸ਼ਨਲ ਡੈਸਕ : ਯੂਕ੍ਰੇਨ ’ਤੇ ਰੂਸ ਦੇ ਹਮਲੇ ਦਾ ਅੱਜ ਤੀਜਾ ਦਿਨ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਦੁਨੀਆ ਸਾਡੇ ਨਾਲ ਹੈ, ਸੱਚ ਸਾਡੇ ਨਾਲ ਹੈ, ਜਿੱਤ ਸਾਡੀ ਹੋਵੇਗੀ, ਅਸੀਂ ਦੇਸ਼ ਛੱਡ ਕੇ ਨਹੀਂ ਭੱਜਾਂਗੇ, ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਡਟ ਕੇ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰੂਸੀ ਫੌਜ ਦੀ ਲੜਾਈ ਹੁਣ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਵੀ ਅੱਗੇ ਪਹੁੰਚ ਗਈ ਹੈ। ਇਸ ਦੌਰਾਨ ਯੂਕ੍ਰੇਨ ਦੇ ਇਕ ਸੈਨਿਕ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ, ਕੀਵ ’ਤੇ ਕਬਜ਼ਾ ਕਰਨ ਲਈ ਸ਼ੁੱਕਰਵਾਰ ਨੂੰ ਰੂਸੀ ਟੈਂਕ ਤੇਜ਼ੀ ਨਾਲ ਸ਼ਹਿਰ ਵੱਲ ਵਧ ਰਹੇ ਸਨ ਪਰ ਯੂਕ੍ਰੇਨ ਦੇ ਫ਼ੌਜੀਆਂ ਨੇ ਸ਼ਹਿਰ ਨੂੰ ਜੋੜਨ ਵਾਲੇ ਤਿੰਨ ਪੁਲਾਂ ਨੂੰ ਉਡਾ ਦਿੱਤਾ। ਇਸ ’ਚ ਸਮੁੰਦਰ ਵਿਚ ਸਥਿਤ ਇਕ ਪੁਲ ਸੀ, ਜੋ ਕ੍ਰੀਮੀਆ ਦੇ ਨੇੜੇ ਖੇਰਸਨ ਖੇਤਰ ’ਚ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ’ਤੇ ਹਮਲਿਆਂ ਦਰਮਿਆਨ ਪੁਤਿਨ ਨੇ ਪ੍ਰਮਾਣੂ ਹਥਿਆਰ ਵਰਤਣ ਦੀ ਦਿੱਤੀ ਧਮਕੀ

ਇੱਥੇ ਤਾਇਨਾਤ ਇਕ ਯੂਕ੍ਰੇਨੀ ਫੌਜੀ ਨੇ ਪੁਲ ਨੂੰ ਉਡਾਉਣ ਲਈ ਖੁਦ ਨੂੰ ਵਿਸਫੋਟਕ ਨਾਲ ਉਡਾ ਲਿਆ। ਰਿਪੋਰਟ ਮੁਤਾਬਕ ਫੌਜੀ ਦੀ ਪਛਾਣ ਮਰੀਨ ਬਟਾਲੀਅਨ ਇੰਜੀਨੀਅਰ ਵਿਟਾਲੀ ਵੋਲੋਡੀਮਾਰੋਵਿਚ ਵਜੋਂ ਹੋਈ ਹੈ। ਜਿਸ ਪੁਲ ’ਤੇ ਇਸ ਸਿਪਾਹੀ ਨੇ ਖੁਦ ਨੂੰ ਉਡਾ ਲਿਆ, ਉਹ ਪੁਲ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕ੍ਰੇਨ ਨਾਲ ਜੋੜਦਾ ਹੈ। ਵਿਟਾਲੀ ਖੇਰਸਨ ਖੇਤਰ ’ਚ ਹੇਨੀਚੇਸਕ ਪੁਲ ਦਾ ਪ੍ਰਬੰਧਨ ਕਰ ਰਿਹਾ ਸੀ। ਯੂਕ੍ਰੇਨ ਦੀ ਫੌਜ ਨੇ ਉਸ ਬਹਾਦਰੀ ਦੀ ਕਹਾਣੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਯੂਕ੍ਰੇਨ ਦੀ ਫੌਜ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਭਰੀ ਕਾਰਵਾਈ ਨੇ ਦੁਸ਼ਮਣ ਨੂੰ ਹੌਲੀ ਕਰ ਦਿੱਤਾ। ਦੂਜੇ ਪਾਸੇ ਅਮਰੀਕੀ ਪੁਲਾੜ ਕੰਪਨੀ ਮੈਕਸਰ ਵੱਲੋਂ ਸ਼ੁੱਕਰਵਾਰ ਨੂੰ ਸਾਂਝੀਆਂ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ’ਚ ਯੂਕ੍ਰੇਨ ਦੀ ਸਰਹੱਦ ਤੋਂ ਲੱਗਭਗ 32 ਕਿਲੋਮੀਟਰ ਦੂਰ ਦੱਖਣੀ ਬੇਲਾਰੂਸ ’ਚ ਤਾਇਨਾਤ ਲੱਗਭਗ 150 ਟ੍ਰਾਂਸਪੋਰਟ ਹੈਲੀਕਾਪਟਰ ਦਿਖਾਈ ਦਿੱਤੇ। ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਕਿਹਾ ਕਿ ਯੂਕ੍ਰੇਨ ’ਤੇ ਰੂਸੀ ਹਮਲੇ ’ਚ ਬੇਲਾਰੂਸ ਦੀ ਫੌਜ ਸ਼ਾਮਲ ਨਹੀਂ ਸੀ।
 


author

Manoj

Content Editor

Related News