ਜੰਗ ਤੋਂ ਅੱਕੇ ਯੂਕ੍ਰੇਨੀ ਮਰਦ ਐਡਲਟ ਨਾਈਟ ਕਲੱਬਾਂ ’ਚ ਟਾਪਲੈੱਸ ਕੁੜੀਆਂ ’ਤੇ ਲੁਟਾ ਰਹੇ ਹਨ ਨੋਟ

Tuesday, Nov 22, 2022 - 05:27 PM (IST)

ਜੰਗ ਤੋਂ ਅੱਕੇ ਯੂਕ੍ਰੇਨੀ ਮਰਦ ਐਡਲਟ ਨਾਈਟ ਕਲੱਬਾਂ ’ਚ ਟਾਪਲੈੱਸ ਕੁੜੀਆਂ ’ਤੇ ਲੁਟਾ ਰਹੇ ਹਨ ਨੋਟ

ਕੀਵ (ਇੰਟ.)- ਯੂਕ੍ਰੇਨ ਨੂੰ ਰੂਸ ਨਾਲ ਜੰਗ ਲੜਦਿਆਂ ਲਗਭਗ 9 ਮਹੀਨੇ ਪੂਰੇ ਹੋ ਚੁੱਕੇ ਹਨ। ਜੰਗ ਦੇ ਅਜੇ ਖ਼ਤਮ ਹੋਣ ਦੀ ਕੋਈ ਆਸ ਨਹੀਂ ਦਿਖ ਰਹੀ ਹੈ। ਜੰਗ ਤੋਂ ਯੂਕ੍ਰੇਨ ਦੇ ਮਰਦ ਵੀ ਹੁਣ ਅੱਕ ਚੁੱਕੇ ਹਨ ਅਤੇ ਉਹ ਆਪਣਾ ਮਨੋਰੰਜਨ ਕਰਨ ਅਤੇ ਜੰਗ ਦੇ ਕਹਿਰ ਤੋਂ ਬਾਹਰ ਨਿਕਲਣ ਲਈ ਐਡਲਟ ਨਾਈਟ ਕਲੱਬਾਂ ਵਿਸ਼ੇਸ਼ ਤੌਰ ’ਤੇ ਸਟ੍ਰਿਪ ਕਲੱਬਾਂ ਦੀ ਸ਼ਰਨ ਵਿਚ ਜਾ ਰਹੇ ਹਨ। ਮੰਗ ਵਧਣ ’ਤੇ ਯੂਕ੍ਰੇਨ ਵਿਚ ਨਵੇਂ ਸਟ੍ਰਿਪ ਕਲੱਬਾਂ ਦੀ ਗਿਣਤੀ ਵੀ ਵਧਣ ਲੱਗੀ ਹੈ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਦਾ ਵੱਡਾ ਬਿਆਨ, ਭਾਜਪਾ ਦੇ ਸ਼ਾਸਨ 'ਚ ਭਾਰਤ-ਪਾਕਿ ਦੇ ਚੰਗੇ ਸਬੰਧਾਂ ਦੀ ਕੋਈ ਗੁੰਜਾਇਸ਼ ਨਹੀਂ

ਅਜਿਹੇ ਕਲੱਬਾਂ ਦੇ ਸੰਚਾਲਕ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਸਟ੍ਰਿਪ ਸ਼ੋਅ ਦੇ ਨਾਲ-ਨਾਲ ਖਾਣ-ਪੀਣ ਦੇ ਮੈਨਿਊ ’ਤੇ ਵੀ ਪੂਰਾ ਫੋਕਸ ਕਰ ਰਹੇ ਹਨ। ਕੀਵ ਸਥਿਤ ਅਜਿਹੇ ਹੀ ਇਕ ਕਲੱਬ ਪ੍ਰਿਸੈਂਸ ਮੈਨਸ ਕਲੱਬ ਦੇ ਸੰਚਾਲਕ ਨੇ ਦੱਸਿਆ ਕਿ ਇਹ ਕਲੱਬ ਬੁੱਧਵਾਰ ਤੋਂ ਐਤਵਾਰ ਤੱਕ ਦੁਪਹਿਰ 3 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਕਲੱਬ ਵਿਚ ਟਾਪਲੈੱਸ ਡਾਂਸ ਦੇਖ ਕੇ ਲੋਕ ਰਿਲੈਕਸ ਮਹਿਸੂਸ ਕਰ ਰਹੇ ਹਨ। ਕਲੱਬ ਦੇ ਇਕ ਗਾਹਕ ਨੇ ਦੱਸਿਆ ਕਿ ਕਲੱਬ ਵਿਚ ਜਾ ਕੇ ਬਹੁਤ ਮਜ਼ਾ ਆਇਆ। ਇਥੋਂ ਦਾ ਖਾਣਾ ਅਤੇ ਕੁੜੀਆਂ ਸਭ ਤੋਂ ਬੈਸਟ ਹਨ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਭੂਚਾਲ ਕਾਰਨ 162 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਇਸ ਤਰ੍ਹਾਂ ਨਾਲ ਕਲੱਬ ਵਿਚ ਗਾਹਕਾਂ ਨੂੰ ਇਕ ਸ਼ਾਮ ਲਈ 7,000 ਤੋਂ 10,000 ਰੁਪਏ ਤੱਕ ਚੁਕਾਉਣੇ ਪੈਂਦੇ ਹਨ। ਕਲੱਬ ਵਿਚ ਸਿਰਫ ਐਡਲਟ ਨੂੰ ਹੀ ਐਂਟਰੀ ਮਿਲਦੀ ਹੈ। ਟੇਬਲ ’ਤੇ ਹੀ ਪ੍ਰਾਈਵੇਟ ਡਾਂਸ ਅਤੇ ਟਾਪਲੈੱਸ ਡਾਂਸ ਦਾ ਪ੍ਰਬੰਧ ਦਿੱਤਾ ਜਾ ਰਿਹਾ ਹੈ। ਡਾਂਸ ਤੋਂ ਇਲਾਵਾ ਸਨੈਕਸ ਅਤੇ ਖਾਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਖਾਣਾ ਪਹੁੰਚਾਉਣ ਲਈ ਸਿੰਗਾਪੁਰ ਤੋਂ ਅੰਟਾਰਕਟਿਕਾ ਪਹੁੰਚੀ ਫੂਡ ਡਿਲਿਵਰੀ ਗਰਲ, ਬਣਾਇਆ ਵਿਸ਼ਵ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News