ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਹਿੱਸੇ 'ਚ ਇਕ ਅਹਿਮ ਪੁਲ ਨੂੰ ਬਣਾਇਆ ਨਿਸ਼ਾਨਾ

Wednesday, Jul 20, 2022 - 10:40 PM (IST)

ਕੀਵ-ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਯੂਕ੍ਰੇਨ 'ਚ ਸਪਲਾਈ ਮਾਰਗ ਲਈ ਅਹਿਮ ਇਕ ਪੁਲ 'ਤੇ ਹਮਲਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਇਆ ਹੈ। ਖੇਤਰੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਉਥੇ, ਰੂਸ ਵੱਲੋਂ ਯੂਕ੍ਰੇਨ ਦੇ ਉੱਤਰ-ਪੂਰਬੀ ਹਿੱਸੇ 'ਚ ਕੀਤੀ ਗਈ ਗੋਲਾਬਾਰੀ 'ਚ 13 ਸਾਲਾ ਇਕ ਅੱਲ੍ਹੜ ਸਮੇਤ ਕਈ ਆਮ ਨਾਗਰਿਕ ਮਾਰੇ ਗਏ ਹਨ।

ਇਹ ਵੀ ਪੜ੍ਹੋ : ਮੈਸਾਚੁਸੇਟਸ ਸਥਿਤ ਪੂਰਵ ਕੋਲਾ ਪਲਾਂਟ 'ਚ ਜਲਵਾਯੂ ਕਾਰਵਾਈ ਦਾ ਐਲਾਨ ਕਰਨਗੇ ਬਾਈਡੇਨ

ਰੂਸ ਦੇ ਕਬਜ਼ੇ ਵਾਲੇ ਦੱਖਣੀ ਯੂਕ੍ਰੇਨ ਦੇ ਖੇਰਸਾਨ ਇਲਾਕੇ 'ਚ ਮਾਸਕੋ ਸਮਰਥਿਤ ਪ੍ਰਸ਼ਾਸਨ ਦੇ ਮੁਖੀ ਕਿਰਿਲ ਸਟ੍ਰੇਮੋਸੋਵ ਨੇ ਕਿਹਾ ਕਿ ਯੂਕ੍ਰੇਨ ਦੀ ਫੌਜ ਨੇ ਨੀਪਰ ਨਦੀ 'ਤੇ ਬਣੇ ਪੁਲ 'ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਨ੍ਹਾਂ 'ਚੋਂ 11 ਮਿਲਾਈਜ਼ਾਂ ਪੁਲ 'ਤੇ ਡਿੱਗੀਆਂ। ਇੰਟਰਫੈਕਸ ਸਮਾਚਾਰ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਤੋਂ ਦੱਸਿਆ ਕਿ ਕਰੀਬ 1.4 ਕਿਲੋਮੀਟਰ ਲੰਬੇ ਪੁਲ ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਉਸ ਨੂੰ ਆਵਾਜਾਈ ਲਈ ਬੰਦ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ 'ਚ ਹੱਤਿਆਵਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਕੀਤੀ ਨਿੰਦਾ

ਸਟ੍ਰੇਮੋਸੋਵ ਨੇ ਕਿਹਾ ਕਿ ਯੂਕ੍ਰੇਨ ਦੀ ਫੌਜ ਨੇ ਅਮਰੀਕਾ ਵੱਲੋਂ ਦਿੱਤੇ ਗਏ ਐੱਚ.ਆਈ.ਐੱਮ.ਏ.ਆਰ.ਐੱਸ. ਮਲਟੀ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਜਿਨ੍ਹਾਂ ਨੂੰ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲ ਨੂੰ ਵਾਹਨਾਂ ਲਈ ਬੰਦ ਨਹੀਂ ਕੀਤਾ ਗਿਆ ਹੈ ਪਰ ਸਥਿਤੀ ਗੰਭੀਰ ਹੈ। ਇਹ ਪੁਲ ਖੇਰਸਾਨ ਇਲਾਕੇ 'ਚ ਨੀਪਰ ਨਦੀ ਨੂੰ ਪਾਰ ਕਰਨ ਦਾ ਮੁੱਖ ਰਸਤਾ ਹੈ ਅਤੇ ਇਸ ਦੇ ਤਬਾਹ ਹੋਣ ਨਾਲ ਰੂਸ ਨੂੰ ਇਲਾਕੇ 'ਚ ਲੜ ਰਹੇ ਆਪਣੇ ਫੌਜੀਆਂ ਨੂੰ ਸਾਮਾਨ ਦੀ ਸਪਲਾਈ ਜਾਰੀ ਰੱਖਣ 'ਚ ਮੁਸ਼ਕਲ ਆਵੇਗੀ। 

ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News