ਯੂਕ੍ਰੇਨ ਦੇ ਅਨਾਥ ਯਹੂਦੀਆਂ ਨੂੰ ਇਜ਼ਰਾਈਲ ਭੇਜਿਆ ਗਿਆ
Monday, Mar 07, 2022 - 12:24 AM (IST)
ਯੇਰੂਸ਼ੇਲਮ-ਯੂਕ੍ਰੇਨ 'ਤੇ ਰੂਸੀ ਹਮਲਿਆਂ ਤੋਂ ਬਾਅਦ ਦੇਸ਼ ਦੇ 100 ਅਨਾਥ ਯਹੂਦੀਆਂ ਦੇ ਇਕ ਸਮੂਹ ਨੂੰ ਕੱਢ ਕੇ ਇਜ਼ਰਾਈਲ ਭੇਜਿਆ ਗਿਆ ਹੈ। ਇਸ ਕੰਮ 'ਚ ਮਦਦ ਕਰਨ ਵਾਲੇ ਇਕ ਸੰਗਠਨ ਨੇ ਦੱਸਿਆ ਕਿ ਇਹ ਬੱਚੇ ਐਤਵਾਰ ਨੂੰ ਇਥੇ ਪਹੁੰਚੇ। ਇਸ ਦੇ ਕੁਝ ਹੀ ਦੇਰ ਬਾਅਦ ਯੂਕ੍ਰੇਨ ਦੇ 300 ਯਹੂਦੀ ਪ੍ਰਵਾਸੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਵੀ ਇਥੇ ਉਤਰੇ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਨੂੰ ਦਿੱਤੀ ਚਿਤਾਵਨੀ
ਕੇ.ਕੇ.ਐੱਲ.-ਜੇ.ਐੱਨ.ਐੱਫ. ਸੰਗਠਨ ਨੇ ਇਨ੍ਹਾਂ ਬੱਚਿਆਂ ਨੂੰ ਮੱਧ ਯੂਕ੍ਰੇਨ ਦੇ ਝਿਤੋਮੀਰ ਸ਼ਹਿਰ ਤੋਂ ਕੱਢਿਆ ਅਤੇ ਉਨ੍ਹਾਂ ਨੂੰ ਇਜ਼ਰਾਈਲ ਪਹੁੰਚਾਇਆ। ਏਜੰਸੀ ਨੇ ਕਿਹਾ ਕਿ 24 ਫਰਵਰੀ ਨੂੰ ਰੂਸ ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲ ਆਉਣ ਲਈ ਉਸ ਨੂੰ ਯੂਕ੍ਰੇਨੀ ਯਹੂਦੀਆਂ ਦੀਆਂ 5,500 ਬੇਨਤੀਆਂ ਪ੍ਰਾਪਤ ਹੋਈਆਂ ਸਨ।
ਇਹ ਵੀ ਪੜ੍ਹੋ : ਰੋਮ ਵਿਖੇ ਯੂਕ੍ਰੇਨ ਹਮਲੇ ਦੇ ਵਿਰੋਧ 'ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ