ਯੂਕ੍ਰੇਨ ਨੂੰ ਫਿਕਸਡ ਵਿੰਗ ਏਅਰਕ੍ਰਾਫਟ ਦੇਣ ਦੇ ਮੁੱਦੇ 'ਤੇ ਅਮਰੀਕਾ ਨੇ ਦਿੱਤਾ ਸਪੱਸ਼ਟੀਕਰਨ

Thursday, Apr 21, 2022 - 10:48 AM (IST)

ਯੂਕ੍ਰੇਨ ਨੂੰ ਫਿਕਸਡ ਵਿੰਗ ਏਅਰਕ੍ਰਾਫਟ ਦੇਣ ਦੇ ਮੁੱਦੇ 'ਤੇ ਅਮਰੀਕਾ ਨੇ ਦਿੱਤਾ ਸਪੱਸ਼ਟੀਕਰਨ

ਵਾਸ਼ਿੰਗਟਨ (ਵਾਰਤਾ): ਅਮਰੀਕਾ ਨੇ ਯੂਕ੍ਰੇਨ ਨੂੰ ਫਿਕਸਡ-ਵਿੰਗ ਏਅਰਕ੍ਰਾਫਟ ਦੀ ਸਪਲਾਈ ਦੇ ਮੁੱਦੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਅਤੇ ਉਸ ਦੇ ਕਿਸੇ ਵੀ ਸਹਿਯੋਗੀ ਨੇ ਯੂਕ੍ਰੇਨ ਨੂੰ ਫਿਕਸਡ-ਵਿੰਗ ਜਹਾਜ਼ਾਂ ਦੀ ਸਪਲਾਈ ਨਹੀਂ ਕੀਤੀ ਹੈ। ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਪਿਛਲੀ ਬ੍ਰੀਫਿੰਗ ਵਿੱਚ ਗ਼ਲਤੀ ਨਾਲ ਕਿਹਾ ਸੀ ਕਿ ਅਮਰੀਕੀ ਸਹਿਯੋਗੀਆਂ ਨੇ ਯੂਕ੍ਰੇਨ ਨੂੰ ਫਿਕਸਡ-ਵਿੰਗ ਏਅਰਕ੍ਰਾਫਟ ਪ੍ਰਦਾਨ ਕੀਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਤੋਂ ਹੁਣ ਤੱਕ 50 ਲੱਖ ਤੋਂ ਵਧੇਰੇ ਲੋਕਾਂ ਨੇ ਕੀਤਾ ਪਲਾਇਨ : ਸੰਯੁਕਤ ਰਾਸ਼ਟਰ

ਅਮਰੀਕੀ ਰੱਖਿਆ ਵਿਭਾਗ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾਕਿ ਕਿਰਬੀ ਨੇ ਨੋਟ ਕੀਤਾ ਕਿ ਸੰਯੁਕਤ ਰਾਜ ਜਾਂ ਹੋਰ ਸਹਿਯੋਗੀਆਂ ਅਤੇ ਭਾਈਵਾਲਾਂ ਦੁਆਰਾ ਯੂਕ੍ਰੇਨ ਨੂੰ ਕੋਈ ਫਿਕਸਡ-ਵਿੰਗ ਏਅਰਕ੍ਰਾਫਟ ਪ੍ਰਦਾਨ ਨਹੀਂ ਕੀਤਾ ਗਿਆ ਹੈ। ਕਿਰਬੀ ਨੇ ਸਪੱਸ਼ਟ ਕੀਤਾ ਕਿ ਯੂਕ੍ਰੇਨ ਨੂੰ ਸਪੇਅਰ ਪਾਰਟਸ ਦਿੱਤੇ ਗਏ ਸਨ ਜੋ ਅਜਿਹੇ ਜਹਾਜ਼ਾਂ ਦੀ ਮੁਰੰਮਤ ਲਈ ਵਰਤੇ ਜਾਂਦੇ ਹਨ। ਵਰਣਨਯੋਗ ਹੈ ਕਿ ਕਿਰਬੀ ਨੇ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਰੂਸ ਦੇ ਵਿਸ਼ੇਸ਼ ਫ਼ੌਜੀ ਅਭਿਆਨ ਦੇ ਵਿਚਕਾਰ ਯੂਕ੍ਰੇਨ ਦੀ ਮਦਦ ਕਰਨ ਲਈ ਜਹਾਜ਼ ਦੇ ਪਾਰਟਸ ਤੋਂ ਇਲਾਵਾ ਜਹਾਜ਼ ਦਿੱਤੇ ਗਏ ਹਨ।


author

Vandana

Content Editor

Related News