ਯੂਕ੍ਰੇਨ ਸੰਕਟ : ਜੰਗ ਵਿਚਾਲੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕੀਤੀ ਪੁਤਿਨ ਨਾਲ ਗੱਲਬਾਤ
Monday, Feb 28, 2022 - 10:09 PM (IST)
ਇੰਟਰਨੈਸ਼ਨਲ ਡੈਸਕ : ਯੂਕ੍ਰੇਨ ’ਤੇ ਰੂਸ ਦੇ ਹਮਲੇ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵਲਾਦੀਮੀਰ ਪੁਤਿਨ ਨਾਲ ਫੋਨ ’ਤੇ ਗੱਲ ਕੀਤੀ ਹੈ। ਦੋਵਾਂ ਆਗੂਆਂ ਵਿਚਾਲੇ ਕਰੀਬ ਡੇਢ ਘੰਟੇ ਤਕ ਗੱਲਬਾਤ ਹੋਈ। ਮੈਕਰੋਨ ਨਾਲ ਗੱਲ ਕਰਨ ਤੋਂ ਬਾਅਦ ਪੁਤਿਨ ਨੇ ਬਿਆਨ ਦਿੱਤਾ ਹੈ ਕਿ ਇਸ ਦਾ ਹੱਲ ਉਦੋਂ ਸੰਭਵ ਹੈ, ਜਦੋਂ ਰੂਸ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ। ਉਸ ਦੀ ਪ੍ਰਭੂਸੱਤਾ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰੂਸ ਦੀ ਸੁਰੱਖਿਆ ਨਾਲ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ
ਦੂਜੇ ਪਾਸੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਬੈਠਕ ਚੱਲ ਰਹੀ ਹੈ। ਇਹ UNGA ਦਾ 11ਵਾਂ ਵਿਸ਼ੇਸ਼ ਸੈਸ਼ਨ ਹੈ। ਯੂ.ਐੱਨ.ਜੀ.ਏ. ਦੇ ਪ੍ਰਧਾਨ ਗੁਤਾਰੇਸ ਨੇ ਅਪੀਲ ਕੀਤੀ ਕਿ ਸਾਰੀਆਂ ਧਿਰਾਂ ਨੂੰ ਜਲਦ ਹੀ ਜੰਗਬੰਦੀ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਤੁਰੰਤ ਲੜਾਈ ਬੰਦ ਕਰਨੀ ਚਾਹੀਦੀ ਹੈ, ਯੂਕ੍ਰੇਨ ’ਚ ਲੜਾਈ ਬੰਦ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਯੂਕ੍ਰੇਨ ਸੰਕਟ ਨੂੰ ਲੈ ਕੇ ਹੰਗਾਮੀ ਬੈਠਕ ਬੁਲਾਈ ਹੈ।