ਯੂਕ੍ਰੇਨ ਦਾ ਰੂਸੀ ਕਬਜ਼ੇ ਵਾਲੇ ਇਲਾਕੇ ’ਤੇ ਹਮਲਾ, 18 ਦੀ ਮੌਤ

Sunday, May 24, 2026 - 01:48 AM (IST)

ਯੂਕ੍ਰੇਨ ਦਾ ਰੂਸੀ ਕਬਜ਼ੇ ਵਾਲੇ ਇਲਾਕੇ ’ਤੇ ਹਮਲਾ, 18 ਦੀ ਮੌਤ

ਮਾਸਕੋ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ’ਤੇ ਜਵਾਬੀ ਹਮਲੇ ਦਾ ਹੁਕਮ ਦਿੱਤਾ ਹੈ। ਯੂਕ੍ਰੇਨ ਨੇ ਸ਼ੁੱਕਰਵਾਰ ਰਾਤ ਰੂਸੀ ਕਬਜ਼ੇ ਵਾਲੇ ਲੁਹਾਂਸਕ ਦੇ ਸਟਾਰੋਬਿਲਸਕ ਇਲਾਕੇ ਵਿਚ ਹਮਲਾ ਕੀਤਾ ਸੀ। ਰੂਸ ਦਾ ਦੋਸ਼ ਹੈ ਕਿ ਇਹ ਹਮਲਾ ਇਕ ਹੋਸਟਲ ’ਤੇ ਹੋਇਆ, ਜਿਸ ਵਿਚ 18 ਬੱਚਿਆਂ ਦੀ ਮੌਤ ਹੋ ਗਈ। ਪੁਤਿਨ ਨੇ ਯੂਕ੍ਰੇਨ ’ਤੇ ਅੱਤਵਾਦੀ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਰੱਖਿਆ ਮੰਤਰਾਲੇ ਨੂੰ ਜਵਾਬੀ ਕਾਰਵਾਈ ਦੀ ਯੋਜਨਾ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਯੂਕ੍ਰੇਨ ਦੀ ਫ਼ੌਜ ਨੇ ਰੂਸ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।

ਯੂਕ੍ਰੇਨੀ ਫ਼ੌਜ ਨੇ ਕਿਹਾ ਕਿ ਰੂਸੀ ਮੀਡੀਆ ਗੁੰਮਰਾਹਕੁੰਨ ਜਾਣਕਾਰੀ ਫੈਲਾਅ ਰਿਹਾ ਹੈ। ਫ਼ੌਜ ਦਾ ਕਹਿਣਾ ਹੈ ਕਿ ਉਹ ਸਿਰਫ਼ ਫ਼ੌਜੀ ਢਾਂਚੇ ਅਤੇ ਫ਼ੌਜੀ ਵਰਤੋਂ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਯੂਕ੍ਰੇਨ ਨੇ ਦਾਅਵਾ ਕੀਤਾ ਕਿ ਉਸ ਨੇ ਜਿਨ੍ਹਾਂ ਟਿਕਾਣਿਆਂ ’ਤੇ ਹਮਲਾ ਕੀਤਾ, ਉਨ੍ਹਾਂ ’ਚ ਸਟਾਰੋਬਿਲਸਕ ਇਲਾਕੇ ਵਿਚ ਮੌਜੂਦ ਰੂਬੀਕਾਨ ਯੂਨਿਟ ਦਾ ਇਕ ਹੈੱਡਕੁਆਰਟਰ ਵੀ ਸ਼ਾਮਲ ਸੀ। ਰੂਬੀਕਾਨ ਸੈਂਟਰ ਫ਼ਾਰ ਐਡਵਾਂਸਡ ਅਨਮੈਨਡ ਟੈਕਨਾਲੋਜੀਜ਼ ਰੂਸ ਦੀ ਵਿਸ਼ੇਸ਼ ਡਰੋਨ ਯੂਨਿਟ ਮੰਨੀ ਜਾਂਦੀ ਹੈ, ਜਿਸ ਨੇ 2024 ਤੋਂ ਰੂਸੀ ਡਰੋਨ ਤਕਨੀਕ ਅਤੇ ਟਾਰਗੈੱਟਿੰਗ ਸਿਸਟਮ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।


author

Inder Prajapati

Content Editor

Related News