ਯੂਕ੍ਰੇਨ ਦਾ ਰੂਸ ''ਤੇ ਵੱਡਾ ਡਰੋਨ ਹਮਲਾ ! ਰਿਟੇਲ ਕੰਪਨੀ ਦੇ ਗੋਦਾਮ ਨੂੰ ਬਣਾਇਆ ਨਿਸ਼ਾਨਾ, ਲੱਗੀ ਅੱਗ

Saturday, Aug 08, 2026 - 11:34 AM (IST)

ਯੂਕ੍ਰੇਨ ਦਾ ਰੂਸ ''ਤੇ ਵੱਡਾ ਡਰੋਨ ਹਮਲਾ ! ਰਿਟੇਲ ਕੰਪਨੀ ਦੇ ਗੋਦਾਮ ਨੂੰ ਬਣਾਇਆ ਨਿਸ਼ਾਨਾ, ਲੱਗੀ ਅੱਗ

ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਨੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਡਰੋਨ ਨਾਲ ਯੂਰਾਲ ਪਹਾੜੀ ਖੇਤਰ ਵਿਚ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਦੇ ਇਕ ਗੋਦਾਮ ਨੂੰ ਨਿਸ਼ਾਨਾ ਬਣਾਇਆ। ਸਥਾਨਕ ਅਧਿਕਾਰੀਆਂ ਅਤੇ ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਸਥਾਨ ਦੋਵਾਂ ਦੇਸ਼ਾਂ ਦੀ ਸਰਹੱਦ ਤੋਂ 2,000 ਕਿਲੋਮੀਟਰ ਤੋਂ ਵੀ ਵੱਧ ਦੂਰ ਹੈ। ਯੂਕ੍ਰੇਨ ਨੇ ਇਸ ਸਾਲ ਯੂਰਾਲ ਖੇਤਰ ਵਿਚ ਕਈ ਦੂਰ-ਦੁਰਾਡੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਯੂਕ੍ਰੇਨ ਨੇ ਇਸ ਤੋਂ ਪਹਿਲਾਂ ਪੱਛਮੀ ਸਾਇਬੇਰੀਆ ਵਿਚ ਰੂਸ ਦੀ ਇਕ ਤੇਲ ਰਿਫਾਈਨਰੀ ’ਤੇ ਵੀ ਹਮਲਾ ਕੀਤਾ ਸੀ, ਜੋ ਸਰਹੱਦ ਤੋਂ ਲਗਭਗ 2,500 ਕਿਲੋਮੀਟਰ ਦੂਰ ਹੈ। ਰੂਸ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਯੇਕਾਤੇਰਿਨਬਰਗ ਵਿਚ ‘ਵਾਈਲਡਬੈਰੀਜ਼’ ਕੰਪਨੀ ਦੇ ਇਕ ਗੋਦਾਮ ਵਿਚ ਹਮਲੇ ਕਾਰਨ ਅੱਗ ਲੱਗ ਗਈ।

ਕੰਪਨੀ ਅਨੁਸਾਰ ਜ਼ਿਆਦਾਤਰ ਸਾਮਾਨ ਦਾ ਨੁਕਸਾਨ ਨਹੀਂ ਹੋਇਆ। ਹਾਲ ਹੀ ਦੇ ਹਫ਼ਤਿਆਂ ਵਿਚ ਯੂਕ੍ਰੇਨ ਦੇ ਹਮਲਿਆਂ ਦੀ ਲਪੇਟ ਵਿਚ ਆਏ ‘ਵਾਈਲਡਬੈਰੀਜ਼’ ਦੇ ਇੱਕ ਦਰਜਨ ਤੋਂ ਵੱਧ ਗੋਦਾਮ ਸੜ ਕੇ ਸੁਆਹ ਹੋ ਚੁੱਕੇ ਹਨ। ਯੂਕ੍ਰੇਨ ਇਨ੍ਹਾਂ ਹਮਲਿਆਂ ਜ਼ਰੀਏ ਰੂਸ ਦੀ ਜਨਤਾ ਅਤੇ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖੇਤਰੀ ਗਵਰਨਰ ਡੈਨਿਸ ਪਾਸਲਰ ਨੇ ਦੱਸਿਆ ਕਿ ਤਿੰਨ ਡਰੋਨਾਂ ਨੇ ਗੋਦਾਮ ਦੀ ਛੱਤ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਅਨੁਸਾਰ ਗੋਦਾਮ ਤੋਂ 800 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ।


author

Harpreet SIngh

Content Editor

Related News