ਰੂਸ-ਯੂਕ੍ਰੇਨ ਵਿਚਾਲੇ ਨਹੀਂ ਰੁਕ ਰਹੇ ਹਮਲੇ ! ਤਾਜ਼ਾ ਸਟ੍ਰਾਈਕਾਂ ''ਚ ਘੱਟੋ-ਘੱਟ 10 ਲੋਕਾਂ ਦੀ ਮੌਤ

Wednesday, Aug 05, 2026 - 09:16 AM (IST)

ਰੂਸ-ਯੂਕ੍ਰੇਨ ਵਿਚਾਲੇ ਨਹੀਂ ਰੁਕ ਰਹੇ ਹਮਲੇ ! ਤਾਜ਼ਾ ਸਟ੍ਰਾਈਕਾਂ ''ਚ ਘੱਟੋ-ਘੱਟ 10 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਮਾਸਕੋ ਦੇ ਆਸ-ਪਾਸ ਦੇ ਇਲਾਕੇ ਵਿਚ ਯੂਕ੍ਰੇਨੀ ਡਰੋਨ ਹਮਲਿਆਂ ਵਿਚ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਹੀ ਯੂਕ੍ਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਹਵਾਈ ਹਮਲਿਆਂ ਵਿਚ ਵੀ ਘੱਟੋ-ਘੱਟ 5 ਨਾਗਰਿਕਾਂ ਦੀ ਜਾਨ ਚਲੀ ਗਈ ਹੈ। ਦੋਵੇਂ ਹੀ ਦੇਸ਼ ਪੂਰਬੀ ਅਤੇ ਦੱਖਣੀ ਯੂਕ੍ਰੇਨ ਵਿਚ ਲੱਗਭਗ 1,250 ਕਿਲੋਮੀਟਰ (800 ਮੀਲ) ਵਿਚ ਫੈਲੇ ਜੰਗੀ ਖੇਤਰ ਵਿਚ ਮਾਰੇ ਗਏ ਜਾਂ ਜ਼ਖਮੀ ਹੋਏ ਫੌਜੀਆਂ ਦੀ ਗਿਣਤੀ ਉਜਾਗਰ ਨਹੀਂ ਕਰ ਰਹੇ।

ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਦੇ ਕਾਲਾ ਸਾਗਰ ਤੱਟ ’ਤੇ ਸਥਿਤ ਸ਼ਹਿਰ ਅਰਖਿਪੋ-ਓਸਿਪੋਵਕਾ ਵਿਚ ਸੋਮਵਾਰ ਨੂੰ ਹੋਏ ਇਕ ਡਰੋਨ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ, ਜਿਨ੍ਹਾਂ ਵਿਚ 3 ਬੱਚੇ ਵੀ ਸ਼ਾਮਲ ਹਨ। ਮੰਗਲਵਾਰ ਸਵੇਰੇ ਕ੍ਰਾਸਨੋਦਾਰ ਖੇਤਰੀ ਅਧਿਕਾਰੀਆਂ ਨੇ ਜ਼ਖਮੀਆਂ ਦੀ ਗਿਣਤੀ ਅਪਡੇਟ ਕਰਦੇ ਹੋਏ 58 ਦੱਸੀ, ਜਿਨ੍ਹਾਂ ਵਿਚੋਂ 21 ਹਸਪਤਾਲ ਵਿਚ ਦਾਖਲ ਹਨ।

ਇੰਟਰਨੈੱਟ ’ਤੇ ਸਾਹਮਣੇ ਆਈ ਇਕ ਵੀਡੀਓ ਵਿਚ ਇਕ ਡਰੋਨ ਨੂੰ ਭੀੜ-ਭੜੱਕੇ ਵਾਲੇ ਸਮੁੰਦਰੀ ਤੱਟ ਨਾਲ ਟਕਰਾਉਂਦੇ ਦੇਖਿਆ ਗਿਆ, ਵੀਡੀਓ ਵਿਚ ਤੇਜ਼ ਗੋਲੀਬਾਰੀ ਵਰਗੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ। ਯੂਕ੍ਰੇਨ ਨੇ ਇਸ ਹਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

Harpreet SIngh

Content Editor

Related News