ਯੂਕਰੇਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦਾ ਅਸਤੀਫਾ ਕੀਤਾ ਨਾ-ਮਨਜ਼ੂਰ
Saturday, Jan 18, 2020 - 05:26 PM (IST)

ਕੀਵ- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੇਂਸਕੀ ਨੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਾਰੁਕ ਦਾ ਅਸਤੀਫਾ ਨਾ-ਮਨਜ਼ੂਰ ਕਰ ਦਿੱਤਾ ਹੈ। ਯੂਕਰੇਨ ਦੀ ਨਿਊਜ਼ ਏਜੰਸੀ ਨੇ ਇਹ ਸੂਚਨਾ ਦਿੱਤੀ ਹੈ। ਜੇਲੇਂਸਕੀ ਨੇ ਹੋਨਚਾਰੁਕ ਦੇ ਨਾਲ ਬੈਠਕ ਵਿਚ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ ਤੁਹਾਨੂੰ ਤੇ ਤੁਹਾਡੀ ਸਰਕਾਰ ਨੂੰ ਦੂਜਾ ਮੌਕਾ ਦਿੱਤਾ ਜਾਵੇਗਾ।
ਹੋਨਚਾਰੁਕ ਨੇ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਇਕ ਆਡੀਓ ਰਿਕਾਰਡਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜਿਸ ਵਿਚ ਕਥਿਤ ਤੌਰ 'ਤੇ ਰਾਸ਼ਟਰਪਤੀ ਦੀ ਆਰਥਿਕ ਮਾਮਲਿਆਂ 'ਤੇ ਸਮਝ ਨੂੰ ਲੈ ਕੇ ਨਿੰਦਾ ਕੀਤੀ ਗਈ ਸੀ। ਹੋਨਚਾਰੁਕ ਨੇ ਸ਼ੁੱਕਰਵਾਰ ਸਵੇਰੇ ਆਪਣੇ ਅਧਿਕਾਰਿਤ ਫੇਸਬੁੱਕ ਪੇਜ 'ਤੇ ਪੋਸਟ ਲਿਖ ਕੇ ਕਿਹਾ ਸੀ ਕਿ ਮੈਂ ਇਸ ਅਹੁਦੇ 'ਤੇ ਰਾਸ਼ਟਰਪਤੀ ਦੇ ਕੰਮ ਕਰਨ ਲਈ ਬੈਠਾ ਸੀ। ਉਹ ਮੇਰੇ ਲਈ ਆਦਰਸ਼ ਹਨ। ਰਾਸ਼ਟਰਪਤੀ ਦੇ ਪ੍ਰਤੀ ਹਾਲਾਂਕਿ ਸਨਮਾਨ ਨੂੰ ਦੇਖਦੇ ਹੋਏ ਮੈਂ ਆਪਣਾ ਅਸਤੀਫਾ ਉਹਨਾਂ ਨੂੰ ਸੌਂਪ ਦਿੱਤਾ ਹੈ।