ਯੂਕਰੇਨ ਦੇ ਰਾਸ਼ਟਰਪਤੀ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਰੂਸ ਨਾਲ ਤਣਾਅ ''ਤੇ ਚਰਚਾ ਕੀਤੀ
Saturday, Dec 25, 2021 - 11:33 PM (IST)
ਕੀਵ (ਯੂਕਰੇਨ) - ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਨਾਲ ਤਣਾਅ ਵਿਚਾਲੇ ਸ਼ੁੱਕਰਵਾਰ ਨੂੰ ਅਮਰੀਕਾ ਦੇ 20 ਸੀਨੇਟਰ ਅਤੇ ਕਾਂਗਰਸ ਦੇ ਮੈਬਰਾਂ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ। ਅਜਿਹਾ ਖਦਸ਼ਾ ਹੈ ਦੀ ਰੂਸ ਯੂਕਰੇਨ ਦੀ ਸਰਹੱਦ ਦੇ ਕੋਲ ਫੌਜੀਆਂ ਦੀ ਨਿਯੁਕਤੀ ਨੂੰ ਵਧਾ ਰਿਹਾ ਹੈ ਅਤੇ ਗੁਆਂਢੀ ਦੇਸ਼ 'ਤੇ ਹਮਲਾ ਕਰੇਗਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੇ ਦਫ਼ਤਰ ਨੇ ਦੱਸਿਆ ਕਿ ਜੇਲੇਂਸਕੀ ਨੇ ਰੂਸ ਦੁਆਰਾ ਸੈਨਿਕਾਂ ਦੀ ਨਿਯੁਕਤੀ ਨੂੰ ਵਧਾਉਣ ਅਤੇ ਆਪਣੇ ਦੇਸ਼ ਦੇ ਲੜਾਈ ਪ੍ਰਭਾਵਿਤ ਪੂਰਬੀ ਹਿੱਸੇ ਦੀ ਸਥਿਤੀ ਬਾਰੇ ਅਮਰੀਕੀ ਸੀਨੇਟਰ ਅਤੇ ਕਾਂਗਰਸ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਰੂਸ ਦੇ ਸਮਰਥਨ ਵਾਲੇ ਬਾਗੀ 2014 ਤੋਂ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਯੂਕਰੇਨ ਦੇ ਬਲਾਂ ਨਾਲ ਲੜ ਰਹੇ ਹਨ। ਰਾਸ਼ਟਰਪਤੀ ਦਫ਼ਤਰ ਵਲੋਂ ਜਾਰੀ ਬਿਆਨ ਵਿੱਚ ਯੂਕਰੇਨ ਦੇ ਪੂਰਬੀ ਹਿੱਸੇ ਡੋਨਬਾਸ ਵਿੱਚ ਟਕਰਾਅ ਦੇ ਸ਼ਾਂਤੀਪੂਰਨ ਸਮਾਧਾਨ ਦੀ ਪ੍ਰਕਿਰਿਆ ਵਿੱਚ ਅਮਰੀਕਾ ਨੂੰ ਸ਼ਾਮਲ ਕਰਨ ਦੀ ਅਹਮੀਅਤ ਨੂੰ ਦੱਸਿਆ ਗਿਆ ਹੈ। ਬਿਆਨ ਵਿੱਚ ਜੇਲੇਂਸਕੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹੁਣ ਸ਼ਬਦ ਨਹੀਂ ਸਗੋਂ ਨਿਰਣਾਇਕ ਕਾਰਵਾਈਆਂ ਮਾਇਨੇ ਰੱਖਦੀਆਂ ਹਨ। ਉਨ੍ਹਾਂ ਕਿਹਾ, “ਮੇਰਾ ਮਕਸਦ ਪੂਰਬੀ ਯੂਕਰੇਨ ਵਿੱਚ ਖੂਨ-ਖਰਾਬੇ ਨੂੰ ਰੋਕਣਾ ਹੈ। ਡੋਨਬਾਸ ਵਿੱਚ ਜੰਗ ਖ਼ਤਮ ਕੀਤੇ ਬਿਨਾਂ ਯੂਰੋਪ ਵਿੱਚ ਸੁਰੱਖਿਆ ਦੀ ਕਲਪਨਾ ਕਰਨਾ ਨਾਮੁਮਕਿਨ ਹੈ।” ਜੇਲੇਂਸਕੀ ਅਤੇ ਸੰਸਦਾਂ ਨੇ ਰੂਸ 'ਤੇ ਅਤੇ ਪਾਬੰਦੀ ਲਗਾਉਣ ਨੂੰ ਲੈ ਕੇ ਗੱਲਬਾਤ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।