ਯੂਕ੍ਰੇਨ ਦੀ ਫ਼ੌਜ ਨੇ ਈਰਾਨ ਦੇ ਡਰੋਨ ਨੂੰ ਡੇਗਣ ਦਾ ਕੀਤਾ ਦਾਅਵਾ

Tuesday, Sep 13, 2022 - 04:59 PM (IST)

ਯੂਕ੍ਰੇਨ ਦੀ ਫ਼ੌਜ ਨੇ ਈਰਾਨ ਦੇ ਡਰੋਨ ਨੂੰ ਡੇਗਣ ਦਾ ਕੀਤਾ ਦਾਅਵਾ

ਕੀਵ (ਏਜੰਸੀ)- ਯੂਕ੍ਰੇਨ ਦੀ ਫ਼ੌਜ ਨੇ ਮੰਗਲਵਾਰ ਨੂੰ ਪਹਿਲੀ ਵਾਰ ਦਾਅਵਾ ਕੀਤਾ ਕਿ ਉਸ ਨੇ ਜੰਗ ਦੇ ਮੈਦਾਨ ਵਿੱਚ ਰੂਸ ਵੱਲੋਂ ਵਰਤੇ ਗਏ ਇੱਕ ਈਰਾਨੀ ਡਰੋਨ ਨੂੰ ਡੇਗ ਦਿੱਤਾ ਹੈ। ਯੂ.ਐੱਸ. ਇੰਟੈਲੀਜੈਂਸ ਨੇ ਜੁਲਾਈ ਵਿੱਚ ਕਿਹਾ ਸੀ ਕਿ ਈਰਾਨ ਨੇ ਰੂਸ ਨੂੰ ਬੰਬ ਲਿਜਾਣ ਵਿਚ ਸਮਰੱਥ ਸੈਂਕੜੇ ਡਰੋਨ ਭੇਜਣ ਦੀ ਯੋਜਨਾ ਬਣਾਈ ਹੈ ਤਾਂ ਕਿ ਯੁੱਧ ਵਿੱਚ ਯੂਕ੍ਰੇਨ ਦੇ ਖਿਲਾਫ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।

ਈਰਾਨ ਨੇ ਸ਼ੁਰੂ ਵਿਚ ਇਸ ਗੱਲ ਤੋਂ ਇਨਕਾਰ ਕੀਤਾ ਸੀ ਪਰ ਉਸ ਦੇ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਨੇ ਹਾਲ ਹੀ ਦੇ ਦਿਨਾਂ ਵਿਚ ਦੁਨੀਆ ਦੀਆਂ ਚੋਟੀ ਦੀਆਂ ਸ਼ਕਤੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਦਾਅਵਾ ਕੀਤਾ ਹੈ। ਯੂਕ੍ਰੇਨ ਦੀ ਫੌਜ ਨਾਲ ਜੁੜੀ ਇਕ ਵੈੱਬਸਾਈਟ ਨੇ ਡਰੋਨ ਦੇ ਮਲਬੇ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ।

ਫ਼ੌਜ ਅਤੇ ਵੈੱਬਸਾਈਟ ਦੋਵਾਂ ਨੇ ਕਿਹਾ ਕਿ ਈਰਾਨੀ ਡਰੋਨ ਨੂੰ ਕੁਪਿਯਾਂਸਕ ਨੇੜੇ ਡੇਗਿਆ ਗਿਆ। ਜ਼ਿਕਰਯੋਗ ਹੈ ਕਿ ਯੂਕ੍ਰੇਨ ਅਤੇ ਈਰਾਨ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ 2020 ਵਿੱਚ ਇੱਕ ਯੂਕ੍ਰੇਨੀ ਯਾਤਰੀ ਜਹਾਜ਼ ਨੂੰ ਡੇਗ ਦਿੱਤਾ ਸੀ, ਜਿਸ ਵਿੱਚ ਸਵਾਰ ਸਾਰੇ 176 ਲੋਕ ਮਾਰੇ ਗਏ ਸਨ।


author

cherry

Content Editor

Related News